ਨਵੀਂ ਦਿੱਲੀ, 5 ਫਰਵਰੀ 2021 – ਸ਼ੁੱਕਰਵਾਰ ਨੂੰ ਰਾਜ ਸਭਾ ‘ਚ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਖੇਤੀ ਕਾਨੂੰਨਾਂ ਤੇ ਕਿਸਾਨ ਅੰਦੋਲਨ ‘ਤੇ ਬਿਆਨ ਦਿੱਤਾ ਅਤੇ ਕਿਹਾ ਕਿ “ਦੇਸ਼ ‘ਚ ਸਿਰਫ ਇੱਕ ਸੂਬੇ ਦੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਖਿਲਾਫ ਗਲਤਫਹਿਮੀ ਹੈ।”
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਤੇ ਜਥੇਬੰਦੀਆਂ ਦੱਸਣ ਕਿ ਇਸ ਕਾਨੂੰਨ ‘ਚ ਕੀ ਕਾਲਾ ਹੈ ? “ਕਾਨੂੰਨਾਂ ‘ਚ ਸੋਧ ਦੇ ਪ੍ਰਸਤਾਵ ਦਾ ਇਹ ਬਿਲਕੁਲ ਮਤਲਬ ਨਹੀਂ ਕਿ ਇਨ੍ਹਾਂ ਕਾਨੂੰਨਾਂ ‘ਚ ਕੁਝ ਗਲਤ ਹੈ। ਕਾਂਗਰਸ ਸਿਰਫ ਖੂਨ ਨਾਲ ਖੇਤੀ ਕਰਨਾ ਜਾਣਦੀ ਹੈ। ਭਾਜਪਾ ਸਿਰਫ ਪਾਣੀ ਨਾਲ ਖੇਤੀ ਕਰਨਾ ਜਾਣਦੀ ਹੈ।” ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀਆਂ ਜ਼ਮੀਨਾਂ ਖੋਹ ਲਈਆਂ ਜਾਣਗੀਆਂ। ਕੋਈ ਸਾਨੂੰ ਦੱਸੇ ਕਿ ਕਾਨੂੰਨ ‘ਚ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦਾ ਜ਼ਿਕਰ ਹੈ ?
ਇਸ ਤੋਂ ਬਿਨਾਂ ਉਨ੍ਹਾਂ ਨੇ ਕਿਹਾ ਕਿ “ਪੰਜਾਬ ਸਰਕਾਰ ਦੇ ਕਾਨੂੰਨ ‘ਚ ਕਿਸਾਨ ਜੇਲ੍ਹ ਜਾ ਸਕਦੇ ਹਨ ਪਰ ਸਾਡੇ ਕਾਨੂੰਨ ‘ਚ ਅਜਿਹਾ ਨਹੀਂ। ਕਿਸਾਨ ਜਦੋਂ ਚਾਹੁਣ ਇਸ ਕਾਨੂੰਨ ਤੋਂ ਵੱਖ ਹੋ ਸਕਦੇ ਹਨ।“ ਤੋਮਰ ਨੇ ਕਿਹਾ ਕਿ ਸਾਡੀ ਸਰਕਾਰ ਪਿੰਡਾਂ ਤੇ ਕਿਸਾਨਾਂ ਦੇ ਵਿਕਾਸ ਲਈ ਵਚਨਬੱਧ ਹੈ।
ਵੀਡੀਓ ਦੇਖਣ ਲਈ ਹੇਠਾਂ ਦਿਤੇ ਲਿੰਕ ‘ਤੇ ਕਲਿੱਕ ਕਰੋ….