ਚੰਡੀਗੜ੍ਹ, 28 ਅਪ੍ਰੈਲ 2021 – ਪੰਜਾਬ ਦੇ ਜਲ ਸਰੋਤ ਵਿਭਾਗ ਵੱਲੋਂ 28 ਉਪ ਮੰਡਲ ਅਫ਼ਸਰਾਂ ਅਤੇ 10 ਜੂਨੀਅਰ ਇੰਜਨੀਅਰਾਂ ਦੇ ਤਬਾਦਲੇ/ਤਾਇਨਾਤੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਸ੍ਰੀ ਪ੍ਰਬੋਦ ਚੰਦਰ, ਨਿਗਰਾਨ ਇੰਜਨੀਅਰ ਨੂੰ ਐਡਮਿਨ ਅਤੇ ਡੈਮ ਸੁਰੱਖਿਆ ਸਰਕਲ, ਰਣਜੀਤ ਸਾਗਰ ਡੈਮ ਪ੍ਰੋਜੈਕਟ, ਸ਼ਾਹਪੁਰਕੰਡੀ ਟਾਊਨਸ਼ਿਪ ਤੋਂ ਬਦਲ ਕੇ ਬਤੌਰ ਸੰਯੁਕਤ ਡਾਇਰੈਕਟਰ, ਆਈ.ਪੀ.ਆਰ.ਆਈ, ਜਲ ਸਰੋਤ ਵਿਭਾਗ, ਅੰਮ੍ਰਿਤਸਰ ਵਿਖੇ ਤਾਇਨਾਤ ਕੀਤਾ ਗਿਆ ਹੈ।
ਬੁਲਾਰੇ ਅਨੁਸਾਰ ਉਪ ਮੰਡਲ ਅਫ਼ਸਰਾਂ ਵਿੱਚ ਦਵਿੰਦਰ ਸਿੰਘ ਨੂੰ ਹਾਈਡਰੋਮੇਟ ਸਬ ਡਿਵੀਜ਼ਨ, ਆਈ.ਪੀ.ਆਰ.ਆਈ, ਅੰਮ੍ਰਿਤਸਰ, ਸਰਬਜੀਤ ਸਿੰਘ ਨੂੰ ਮਕੈਨੀਕਲ ਡਰੇਨੇਜ, ਸਬ ਡਿਵੀਜ਼ਨ ਨੰ: 3, ਅੰਮ੍ਰਿਤਸਰ, ਅਸ਼ੀਸ਼ ਕੁਮਾਰ ਨੂੰ ਰੋਹਟੀ ਸਬ ਡਿਵੀਜ਼ਨ, ਰੋਹਟੀ, ਪਰਮਿੰਦਰ ਸਿੰਘ ਨੂੰ ਬੀ.ਐਮ.ਐਲ. ਮਕੈਨੀਕਲ, ਸਬ ਡਿਵੀਜ਼ਨ, ਸਰਬਜੀਤ ਕੌਰ ਗਿੱਲ ਨੂੰ ਵਿਜੀਲੈਂਸ ਐਂਡ ਕੁਆਲਟੀ ਅਸ਼ੋਰੈਂਸ ਲੁਧਿਆਣਾ, ਅਰਸ਼ਦੀਪ ਸਿੰਘ ਸਿੱਧੂ ਨੂੰ ਰਾਜਸਥਾਨ ਫੀਡਰ ਸਬ ਡਿਵੀਜ਼ਨ, ਗਿੱਦੜਬਾਹਾ, ਸੰਦੀਪ ਕੁਮਾਰ ਨੂੰ ਵਾਟਰ ਪਾਲਿਸੀ ਐਂਡ ਇਵੈਲੂਏਸ਼ਨ ਡਿਵੀਜ਼ਨ, ਸੰਜੀਵ ਸਲੋਟ ਨੂੰ ਵਿਜੀਲੈਂਸ ਐਂਡ ਕੁਆਲਟੀ ਅਸ਼ੋਰੈਂਸ ਚੰਡੀਗੜ੍ਹ, ਆਸ਼ੂਤੋਸ਼ ਨੂੰ ਮੁੱਖ ਇੰਜਨੀਅਰ ਡਿਜ਼ਾਈਨ ਹਾਈਡਲ ਪ੍ਰੋਜੈਕਟ, ਰਜਿੰਦਰ ਕੁਮਾਰ ਰਾਣਾ ਨੂੰ ਡਾਇਰੈਕਟਰ/ਮਾਨੀਟਰਿੰਗ, ਚੰਡੀਗੜ੍ਹ, ਨਵਜੋਤ ਸਿੰਘ ਭੁਟਾਲਿਆ ਨੂੰ ਕੈਨਾਲ ਸਬ ਡਿਵੀਜ਼ਨ, ਨਵਾਂ ਸ਼ਹਿਰ, ਕਰਨਵੀਰ ਸਿੰਘ ਬੈਂਸ ਨੂੰ ਨਸਰਾਲਾ ਸੀ.ਐਚ.ਓ. ਸਬ ਡਿਵੀਜ਼ਨ, ਹੁਸ਼ਿਆਰਪੁਰ, ਚੰਦਰ ਮੋਹਨ ਨੂੰ ਲਾਈਨਿੰਗ ਸਬ ਡਿਵੀਜ਼ਨ ਨੰ:-3, ਲਾਈਨਿੰਗ ਡਿਵੀਜ਼ਨ ਨੰ:1, ਫ਼ਿਰੋਜ਼ਪੁਰ, ਸੁਸ਼ੀਲ ਕੁਮਾਰ ਨੂੰ ਹਰੀਕੇ ਹੈਡ ਵਰਕਸ, ਸਬ ਡਿਵੀਜ਼ਨ, ਹਰੀਕੇ, ਜਸਵੀਰ ਸਿੰਘ ਘੁੰਮਣ ਨੂੰ ਬਿਸਤ ਦੋਆਬ ਡਿਵੀਜ਼ਨ, ਸਬ ਡਿਵੀਜ਼ਨ ਗੋਰਾਇਆਂ, ਕੁਲਦੀਪ ਸਿੰਘ ਨੂੰ ਸਬ ਡਿਵੀਜ਼ਨ ਨੰ:4, ਅੰਮ੍ਰਿਤਸਰ (ਯੂਬੀਡੀਸੀ), ਰਾਕੇਸ਼ ਕੁਮਾਰ ਗੁਪਤਾ ਨੂੰ ਅੰਮ੍ਰਿਤਸਰ ਡਰੇਨੇਜ਼ ਸਬ ਡਿਵੀਜ਼ਨ ਅੰਮ੍ਰਿਤਸਰ (ਸੀ.ਐਮ.ਸੀ.), ਸਤਨਾਮ ਸਿੰਘ ਨੂੰ ਸਬ ਡਿਵੀਜ਼ਨ ਨੰ:2 ਅੰਮ੍ਰਿਤਸਰ (ਸੀ.ਐਮ.ਸੀ.), ਰੋਹਿਤ ਬਾਂਸਲ ਨੂੰ ਮੱਖ ਇੰਜਨੀਅਰ ਡਿਜ਼ਾਈਨ ਹਾਈਡਲ ਪ੍ਰੋਜੈਕਟ, ਸੁਖਪ੍ਰੀਤ ਸਿੰਘ ਨੂੰ ਲਾਈਨਿੰਗ ਡਿਵੀਜ਼ਨ ਨੰ:3, ਮਲੋਟ ਸਬ ਡਿਵੀਜ਼ਨ ਨੰ: 11 ਪੀ.ਡਬਲਿਊ.ਆਰ.ਐਮ.ਡੀ.ਸੀ., ਟਹਿਲ ਸਿੰਘ ਨੂੰ ਸਬ ਡਿਵੀਜ਼ਨ ਫਾਜ਼ਿਲਕਾ ਫਿਰੋਜ਼ਪੁਰ ਕੈਨਾਲ ਸਰਕਲ, ਬਲਜੀਤ ਸਿੰਘ ਨੂੰ ਸਬ ਡਿਵੀਜ਼ਨ ਬਰਨਾਲਾ, ਡਰੇਨੇਜ ਉਸਾਰੀ ਮੰਡਲ ਸੰਗਰੂਰ, ਬੂਟਾ ਸਿੰਘ ਨੂੰ ਡਾਇਰੈਕਟਰ ਇੰਟਰਸਟੇਟ ਵਾਟਰ ਐਸ.ਏ.ਐਸ. ਨਗਰ, ਸਤਵਿੰਦਰ ਸਿੰਘ ਨੂੰ ਸਬ ਡਿਵੀਜ਼ਨ ਨੰ:1 ਆਨੰਦਪੁਰ ਸਾਹਿਬ ਰੋਪੜ ਡਰੇਨੇਜ ਡਿਵੀਜ਼ਨ, ਜਸਪ੍ਰੀਤ ਸਿੰਘ ਨੂੰ ਅਕਾਸ਼ ਸਬ ਡਿਵੀਜ਼ਨ ਦੇਵੀਗੜ੍ਹ ਮੰਡਲ, ਪਟਿਆਲਾ, ਵਰਿੰਦਰ ਸਿੰਘ ਝੱਲੀ ਨੂੰ ਮੁੱਖ ਇੰਜਨੀਅਰ ਡਿਜ਼ਾਈਨ ਹਾਈਡਲ ਪ੍ਰੋਜੈਕਟ, ਖੁਸ਼ਵਿੰਦਰ ਸਿੰਘ ਨੂੰ ਲਾਈਨਿੰਗ ਡਿਵੀਜ਼ਨ ਨੰ: 8 ਬਠਿੰਡਾ, ਸਬ ਡਿਵੀਜ਼ਨ ਨੰ: 31 ਪੀ.ਡਬਲਿਊ.ਆਰ.ਐਮ.ਡੀ.ਸੀ., ਪਵਨ ਕੁਮਾਰ ਨੂੰ ਕੰਡੀ ਏਰੀਆ ਡੈਮ ਮੇਨਟੀਨੈਂਸ ਡਿਵੀਜ਼ਨ, ਹੁਸ਼ਿਆਰਪੁਰ (ਢੋਲਬਾਹਾ ਡੈਮ ਸਰਕਲ) ਤਾਇਨਾਤ ਕੀਤਾ ਗਿਆ ਹੈ।
ਇਸੇ ਤਰ੍ਹਾਂ ਜੂਨੀਅਰ ਇੰਜਨੀਅਰ ਸੰਦੀਪ ਸ਼ਰਮਾ ਨੂੰ ਅਕਾਸ਼ ਸਬ-ਡਿਵੀਜ਼ਨ ਸਰਹਿੰਦ ਆਦਮਪੁਰ (ਦੇਵੀਗੜ੍ਹ ਡਿਵੀਜ਼ਨ ਪਟਿਆਲਾ), ਰਵਿੰਦਰ ਸਿੰਘ ਨੂੰ ਰੋਪੜ ਡਰੇਨੇਜ ਡਿਵੀਜ਼ਨ ਰੋਪੜ, ਨਰਿੰਦਰ ਕੁਮਾਰ ਨੂੰ ਬੀ.ਐਮ.ਐਲ. ਸਰਕਲ ਪਟਿਆਲਾ, ਲਵ ਜਿੰਦਲ ਨੂੰ ਡਰੇਨੇਜ ਸਰਕਲ ਗਿੱਦੜਬਾਹਾ, ਵਤਨਦੀਪ ਕੌਰ ਨੂੰ ਬਠਿੰਡਾ ਕੈਨਾਲ ਨਹਿਰ ਮੰਡਲ, ਜਸਪ੍ਰੀਤ ਸਿੰਘ ਨੂੰ ਸਬ-ਡਿਵੀਜ਼ਨ ਜਲਾਲਾਬਾਦ ਅਮੀਰਖਾਸ ਈਸਟਰਨ ਕੈਨਾਲ ਡਿਵੀਜ਼ਨ, ਚੇਤਨਵੀਰ ਸਿੰਘ ਨੂੰ ਡਿਸਚਾਰਜ ਸਬ ਡਿਵੀਜ਼ਨ ਨੰ: 3 ਜਲੰਧਰ, ਅਮਨਦੀਪ ਸਿੰਘ ਨੂੰ ਨਕੋਦਰ ਡਰੇਨੇਜ਼ ਸਬ-ਡਿਵੀਜ਼ਨ ਜਲੰਧਰ, ਸੁਮੇਸ਼ ਜੋਸ਼ੀ ਨੂੰ ਡਰੇਨੇਜ ਉਸਾਰੀ ਡਿਵੀਜ਼ਨ ਅੰਮ੍ਰਿਤਸਰ, ਹਰਸਿਮਰਨ ਸਿੰਘ ਤਨੇਜਾ ਨੂੰ ਗਰਾਊੁਂਡ ਵਾਟਰ ਮੈਨੇਜਮੈਂਟ ਸਰਕਲ, ਮੋਹਾਲੀ ਲਗਾਇਆ ਗਿਆ ਹੈ।