ਵਾਸ਼ਿੰਗਟਨ, 20 ਮਾਰਚ, 2021 : ਵਟਸਐਪ ਅਤੇ ਇੰਸਟਾਗ੍ਰਾਮ ਉਪਭੋਗਤਾਵਾਂ ਨੇ ਸ਼ੁੱਕਰਵਾਰ ਰਾਤ ਨੂੰ ਲਗਭਗ 45 ਮਿੰਟ ਤਕਲੀਫ ਦਾ ਸਾਹਮਣਾ ਕੀਤਾ। ਕੁੱਝ ਦੇਰ ਤੱਕ ਠੱਪ ਰਹਿਣ ਮਗਰੋਂ ਵਟਸਐਪ, ਫੇਸਬੁੱਕ ਤੇ ਇੰਸਟਾਗ੍ਰਾਮ ਸੇਵਾਵਾਂ ਭਾਰਤ ਵਿਚ ਤੇ ਦੁਨੀਆਂ ਭਰ ਵਿਚ ਬਹਾਲ ਕਰ ਦਿੱਤੀਆਂ ਗਈਆਂ ਹਨ।
ਤਕਨੀਕੀ ਨੁਕਸ ਰਾਤ 11.00 ਵਜੇ ਪਿਆ। ਇਹ ਸਮੱਸਿਆ ਕਰੀਬ 11:45 ਵਜੇ ਤੱਕ ਰਹੀ। ਲੋਕਾਂ ਨੇ ਆਪਣੀ ਮੁਸ਼ਕਿਲ ਦਾ ਖੁਲ੍ਹਾਸਾ ਟਵਿੱਟਰ ’ਤੇ ਕੀਤਾ ਤੇ ਦੱਸਿਆ ਕਿ ਫੇਸਬੁੱਕ, ਵਟਸਐਪ ਤੇ ਇੰਸਟਾਗ੍ਰਾਮ ਨਹੀਂ ਚਲ ਰਹੇ। 1 ਲੱਖ 23 ਹਜ਼ਾਰ ਲੋਕਾਂ ਨੇ ਇੰਸਟਾਗ੍ਰਾਮ ਦੇ ਮਾਮਲੇ ਵਿਚ ਅਤੇ 23 ਹਜ਼ਾਰ ਲੋਕਾਂ ਨੇ ਵਟਸਐਪ ਚਲਾਉਣ ਵਿਚ ਮੁਸ਼ਕਿਲਾਂ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ #WhatsAppDown ਨੇ ਟਵਿੱਟਰ ‘ਤੇ ਟਰੈਂਡ ਕੀਤਾ।