ਨਵੀਂ ਦਿੱਲੀ, 17 ਜਨਵਰੀ 2023 – Tata Nexon EV ਇਲੈਕਟ੍ਰਿਕ ਕਾਰ ਵੱਜੋਂ ਭਾਰਤ ‘ਚ ਸਭ ਤੋਂ ਵੱਧ ਵਿਕਣ ਵਾਲੀ SUV ਹੈ। ਹੁਣ ਤੱਕ ਇਸ ਦਾ ਸਿੱਧਾ ਮੁਕਾਬਲਾ ਕਰਨ ਲਈ ਮਾਰਕੀਟ ਵਿੱਚ ਕੋਈ ਹੋਰ ਇਲੈਕਟ੍ਰਿਕ SUV ਨਹੀਂ ਸੀ। ਪਰ, ਹੁਣ ਮਹਿੰਦਰਾ ਨੇ ਆਪਣੀ XUV400 ਨੂੰ ਲਾਂਚ ਕਰਕੇ Tata ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਮਹਿੰਦਰਾ XUV400 ਨੂੰ 15.99 ਲੱਖ ਰੁਪਏ (ਐਕਸ-ਸ਼ੋਰੂਮ) ਦੀ ਸ਼ੁਰੂਆਤੀ ਕੀਮਤ ‘ਤੇ ਲਾਂਚ ਕੀਤਾ ਗਿਆ ਹੈ, ਜੋ ਕਿ 18.99 ਲੱਖ ਰੁਪਏ ਤੱਕ ਜਾਂਦੀ ਹੈ। ਇਹ ਪਹਿਲੀਆਂ 5,000 ਯੂਨਿਟਾਂ ਲਈ ਸ਼ੁਰੂਆਤੀ ਕੀਮਤਾਂ ਹਨ। ਨਵੀਂ XUV400 ਇਲੈਕਟ੍ਰਿਕ SUV ਦੀ ਬੁਕਿੰਗ 26 ਜਨਵਰੀ ਤੋਂ ਸ਼ੁਰੂ ਹੋਵੇਗੀ ਜਦੋਂਕਿ ਡਿਲੀਵਰੀ ਮਾਰਚ 2023 ਤੋਂ ਸ਼ੁਰੂ ਹੋਵੇਗੀ।
ਨਵੀਂ XUV400 ਨੂੰ 2 ਵੇਰੀਐਂਟਸ – EC ਅਤੇ EL ਵਿੱਚ ਉਪਲਬਧ ਕਰਵਾਇਆ ਜਾਵੇਗਾ। EC ਵੇਰੀਐਂਟ ਵਿੱਚ ਦੋ ਚਾਰਜਰਾਂ ਦਾ ਵਿਕਲਪ ਮਿਲੇਗਾ – 3.3kW ਅਤੇ 7.2kW। 3.3kW ਚਾਰਜਿੰਗ ਵਾਲੇ EC ਵੇਰੀਐਂਟ ਦੀ ਕੀਮਤ 15.99 ਲੱਖ ਰੁਪਏ ਹੈ ਜਦਕਿ 7.2kW ਚਾਰਜਰ ਵਾਲੇ EC ਵੇਰੀਐਂਟ ਦੀ ਕੀਮਤ 16.49 ਲੱਖ ਰੁਪਏ ਹੈ। ਟਾਪ-ਸਪੈਕ EL ਵੇਰੀਐਂਟ ਦੀ ਕੀਮਤ 18.99 ਲੱਖ ਰੁਪਏ (ਐਕਸ-ਸ਼ੋਰੂਮ) ਹੈ।
XUV400 ਦੀ ਸਥਿਤੀ Tata Nexon EV ਦੇ ਮੁਕਾਬਲੇ ਹੈ, ਜੋ ਕਿ ਦੋ ਬੈਟਰੀ ਪੈਕ ਵਿਕਲਪਾਂ – 30.2kWh ਅਤੇ 40.5kWh ਦੇ ਨਾਲ ਉਪਲਬਧ ਹੈ, ਜੋ ਕ੍ਰਮਵਾਰ 312km ਅਤੇ 437km ਦੀ ਰੇਂਜ ਦੀ ਪੇਸ਼ਕਸ਼ ਕਰਦੇ ਹਨ। ਛੋਟੀ ਬੈਟਰੀ ਵਾਲੇ Nexon EV Prime ਦੀ ਕੀਮਤ 14.99 ਲੱਖ ਰੁਪਏ ਤੋਂ 17.50 ਲੱਖ ਰੁਪਏ ਦੇ ਵਿਚਕਾਰ ਹੈ ਜਦੋਂ ਕਿ Nexon EV Max ਦੀ ਕੀਮਤ 18.34 ਲੱਖ ਰੁਪਏ ਤੋਂ 19.84 ਲੱਖ ਰੁਪਏ ਦੇ ਵਿਚਕਾਰ ਹੈ।
ਨਵੀਂ ਮਹਿੰਦਰਾ XUV400 ਦੋ ਬੈਟਰੀ ਪੈਕ – 34.5kWh (EC ਵੇਰੀਐਂਟ) ਅਤੇ 39.4kWh (EL ਵੇਰੀਐਂਟ) ਨਾਲ ਉਪਲਬਧ ਹੈ। ਬੈਟਰੀ ਫਰੰਟ ਐਕਸਲ-ਮਾਊਂਟਿਡ ਇਲੈਕਟ੍ਰਿਕ ਮੋਟਰ ਨੂੰ ਪਾਵਰ ਦਿੰਦੀ ਹੈ, ਜੋ 150bhp ਅਤੇ 310Nm ਦਾ ਆਊਟਪੁੱਟ ਦਿੰਦੀ ਹੈ। ਇਸ ਦੀ ਟਾਪ ਸਪੀਡ 150 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਹ ਸਿਰਫ 8.3 ਸਕਿੰਟਾਂ ਵਿੱਚ 0-100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਹਾਸਲ ਕਰਨ ਦੇ ਸਮਰੱਥ ਹੈ।