ਨਵੀਂ ਦਿੱਲੀ, 17 ਜਨਵਰੀ 2021 : ਸੋਸ਼ਲ ਮੀਡੀਆ ਪਲੈਟਫਾਰਮ ਵਟਸਐਪ ਨੇ ਸਟੇਟਸ ਆਪਸ਼ਨ ਵਿਚ ਆਪਣਾ ਸਟੇਟਸ ਪਾ ਕੇ ਲੋਕਾਂ ਨੂੰ ਭਰੋਸਾ ਦੁਆਇਆ ਹੈ ਕਿ ਉਹਨਾਂ ਦੀ ਪ੍ਰਾਈਵੇਸੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ।
ਵਟਸਐਪ ਨੇ ਵੱਖ-ਵੱਖ ਤਰ੍ਹਾਂ ਦੇ ਚਾਰ ਸਟੇਟਸ ਪਾਏ ਹਨ ਜਿਸ ਵਿਚ ਇਹ ਕਿਹਾ ਗਿਆ ਹੈ ਕਿ ਲੋਕਾਂ ਦੀ ਪ੍ਰਾਈਵੇਸੀ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ ਤੇ ਇਸ ਨੂੰ ਕਦੇ ਵੀ ਲੀਕ ਨਹੀਂ ਕੀਤਾ ਜਾ ਸਕਦਾ। ਨਾਲ ਹੀ ਉਨ੍ਹਾਂ ਇੱਕ ਹੋਰ ਸਟੇਟਸ ‘ਚ ਪਾਇਆ ਹੈ ਕਿ ਸਾਨੂੰ ਤੁਹਾਡੀ ਲੋਕਸ਼ਨ ਨਹੀਂ ਪਤਾ। ਨਾ ਹੀ ਅਸੀਂ ਤੁਹਾਡੇ ਕੰਟੈਕਟਸ ਕਿਸੇ ਨਾਲ ਸ਼ੇਅਰ ਕਰਾਂਗੇ।
ਵਟਸਐਪ ਵੱਲੋਂ ਪ੍ਰਾਈਵੇਸੀ ਨਿਯਮਾਂ ਵਿਚ ਤਬਦੀਲੀ ਕਰਨ ਦੇ ਐਲਾਨ ਨਾਲ ਭਾਰਤ ਵਿਚ ਤੂਫਾਨ ਖੜ੍ਹਾ ਹੋ ਗਿਆ ਹੈ ਜਿਸ ਮਗਰੋਂ ਵੱਟਸਐਪ ਨੇ ਨਵੀਂਆਂ ਤਬਦੀਲੀਆਂ ’ਤੇ ਮਈ 2021 ਤੱਕ ਰੋਕ ਲਾਉਣ ਦੇ ਨਾਲ ਨਾਲ ਜਾਗਰੂਕਤਾ ਮੁਹਿੰਮ ਵੀ ਵਿੱਢੀ ਹੈ। ਹੁਣ ਵਟਸਐਪ ਵੱਲੋਂ ਸਟੇਟਸ ਰਾਹੀਂ ਨਵੇਂ ਕਦਮ ਚੁੱਕੇ ਜਾ ਰਹੇ ਹਨ ਅਤੇ ਆਪਣੇ ਯੂਸਰਜ਼ ਨੂੰ ਭਰੋਸਾ ਦੁਆਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਪ੍ਰਾਈਵੇਸੀ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕੀਤਾ ਗਿਆ।