ਗੋਬਰ ਗੈਸ ਵਾਲੇ ਖੂਹ ਵਿਚ ਡਿੱਗਣ ਨਾਲ ਦੋ ਕਿਸਾਨਾਂ ਦੀ ਮੌਤ

ਸਮਾਣਾ (ਪਟਿਆਲਾ), 19 ਜੂਨ 2021 – ਸਮਾਣਾ ਦੇ ਨਾਲ ਲੱਗਦੇ ਪਿੰਡ ਦੋਦੜਾ ਵਿਖੇ ਸ਼ਨੀਵਾਰ ਸਵੇਰੇ ਉਸ ਸਮੇਂ ਵੱਡਾ ਹਾਦਸਾ ਵਾਪਰਿਆ, ਜਦੋਂ ਗੋਬਰ ਗੈਸ ਪਲਾਂਟ ਦੇ ਖੂਹ ਵਿਚ ਡਿੱਗਣ ਨਾਲ ਦੋ ਕਿਸਾਨਾਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਰਸ਼ਨ ਸਿੰਘ ਉਮਰ 50 ਸਾਲ ਅਤੇ ਧੰਨਾ ਸਿੰਘ ਉਮਰ 32 ਸਾਲ ਗੋਬਰ ਗੈਸ ਪਲਾਂਟ ਦੀ ਸਫ਼ਾਈ ਕਰ ਰਹੇ ਸੀ। ਅਚਾਨਕ ਉਨ੍ਹਾਂ ਦਾ ਪੈਰ ਤਿਲਕ ਗਿਆ। ਉਹ ਪਲਾਂਟ ਦੇ ਖੂਹ ਵਿਚ ਡਿੱਗ ਗਏ। ਲੋਕਾਂ ਨੇ ਜਦੋਂ ਉਨ੍ਹਾਂ ਨੂੰ ਕੱਢਿਆ ਤਾਂ ਦੇਰ ਹੋ ਚੁੱਕੀ ਸੀ।

ਜਾਣਕਾਰੀ ਮੁਤਾਬਕ ਸ਼ਨੀਵਾਰ ਸਵੇਰੇ ਦਰਸ਼ਨ ਸਿੰਘ ਆਪਣੇ ਹੀ ਘਰ ‘ਚ ਬਣੇ ਗੋਬਰ ਗੈਸ ਪਲਾਂਟ ਦੇ ਲੀਕ ਹੋ ਰਹੇ ਪਾਈਪ ਨੂੰ ਠੀਕ ਕਰਨ ਲਈ ਪਲਾਂਟ ਦੇ ਹੇਠਲੇ ਹਿੱਸੇ ‘ਚ ਉਤਰ ਗਿਆ। ਇੱਥੇ ਉਸ ਦਾ ਪੈਰ ਤਿਲਕ ਗਿਆ। ਉਸ ਨੂੰ ਬਚਾਉਣ ਲਈ ਬਾਹਰ ਖੜ੍ਹਾ ਗੁਰਧਿਆਨ ਸਿੰਘ ਵੀ ਪਲਾਂਟ ਹੇਠਾਂ ਉਤਰ ਗਿਆ। ਇਸ ਮਗਰੋਂ ਪਰਿਵਾਰ ਵੱਲੋਂ ਪਿੰਡ ‘ਚ ਰੌਲਾ ਪਾਉਣ ‘ਤੇ ਪਿੰਡ ਵਾਸੀਆਂ ਨੇ ਦੋਹਾਂ ਨੂੰ ਬਾਹਰ ਕੱਢਿਆ। ਇਸ ਸਮੇਂ ਤੱਕ ਗੈਸ ਲੀਕ ਹੋਣ ਕਾਰਨ ਦੋਹਾਂ ਦੀ ਮੌਤ ਹੋ ਚੁੱਕੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਫਲਾਇੰਗ ਸਿੱਖ ਮਿਲਖਾ ਸਿੰਘ ਦਾ ਅੰਤਿਮ ਸਸਕਾਰ ਪੰਜਾਬ ਸਰਕਾਰ ਕਰੇਗੀ

ਬੇਗੋਵਾਲ ‘ਚ 23 ਸਾਲ ਦੇ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ