ਵਿਸਾਖੀ ਨਹਾਉਣ ਗਈਆਂ ਦੋ ਲੜਕੀਆਂ ਬਿਆਸ ਦਰਿਆ ਵਿਚ ਰੁੜ੍ਹੀਆਂ

ਜਲੰਧਰ, 14 ਅਪ੍ਰੈਲ 2021 – ਵਿਸਾਖੀ ਵਾਲੇ ਦਿਨ ਵਿਸਾਖੀ ਦੇ ਤਿਉਹਾਰ ‘ਤੇ ਲੱਗੇ ਮੇਲੇ ਵਿਚ ਗਈਆਂ ਦੋ ਨੌਜਵਾਨ ਲੜਕੀਆਂ ਬਿਆਸ ਦਰਿਆ ਵਿੱਚ ਡੁੱਬ ਗਈਆਂ। ਦੇਰ ਸ਼ਾਮ ਤੱਕ ਲਾਪਤਾ ਹੋਈਆਂ ਲੜਕੀਆਂ ਵਿਚੋਂ ਕਾਲੋ (9) ਦੀ ਲਾਸ਼ ਮੌਕੇ ਤੋਂ ਪ੍ਰਾਪਤ ਹੋ ਗਈ ਹੈ ਪਰ ਦੂਸਰੀ ਲੜਕੀ ਰਾਜਵਿੰਦਰ ਕੌਰ (18) ਸਾਲ ਦੀ ਭਾਲ ਅਜੇ ਜਾਰੀ ਹੈ। ਮਿਲੀ ਜਾਣਕਾਰੀ ਅਨੁਸਾਰ ਮੌਚਪੁਰ ਦੀਆਂ ਕੁਝ ਔਰਤਾਂ ਬੱਚਿਆਂ ਸਮੇਤ ਵਿਸਾਖੀ ਦੇ ਦਿਹਾੜੇ ਮੌਕੇ ਵਗਦੇ ਪਾਣੀ ਵਿਚ ਨਹਾਉਣ ਲਈ ਨੇੜੇ ਤੋਂ ਲੰਘਦੇ ਦਰਿਆ ਬਿਆਸ ਵਿਚ ਗਈਆਂ ਸਨ। ਇਸ ਦੌਰਾਨ ਨਹਾਉਂਦੇ ਸਮੇਂ ਦੋ ਲੜਕੀਆਂ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਈਆਂ।

ਜਾਣਕਾਰੀ ਦਿੰਦੇ ਹੋਏ ਥਾਣਾ ਭੈਣੀ ਮੀਆਂ ਖਾਣ ਦੇ ਐਸਐਚਓ ਇੰਸਪੈਕਟਰ ਸੁਦੇਸ਼ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਭੈਣੀ ਮੀਆਂ ਖਾਣ ਦੇ ਅਧੀਨ ਪੈਂਦੇ ਪਿੰਡ ਮੌਚਪੁਰ ਦੀ ਰਹਿਣ ਵਾਲੀ ਕਾਲੋ (9) ਪੁਤਰੀ ਬਿੱਲਾ ਅਤੇ ਰਾਜਿੰਦਰ ਕੌਰ (17) ਪੁਤਰੀ ਦਲਬੀਰ ਸਿੰਘ ਵਿਸਾਖੀ ਦੇ ਮੌਕੇ ਤੇ ਮੇਲੇ ਵਿਚ ਸ਼ਾਮਿਲ ਹੋਣ ਗਈਆਂ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭੀਮ ਰਾਓ ਅੰਬੇਦਕਰ ਨੂੰ ਸ਼ਰਧਾਂਜਲੀ ਦੇਣ ਮੌਕੇ ਸੁਖਬੀਰ ਬਾਦਲ ਨੇ ਡਿਪਟੀ ਸੀ ਐਮ ਨੂੰ ਲੈ ਕੇ ਕੀਤਾ ਵੱਡਾ ਐਲਾਨ

CBSE Board Exam: 10 ਵੀਂ ਜਮਾਤ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਰੱਦ, 12 ਵੀਂ ਦੀਆਂ ਪੋਸਟਪੋਨ