ਪ੍ਰਸ਼ਾਂਤ ਕਿਸ਼ੋਰ ਦੀ ਅਵਾਜ਼ ਕੱਢ ਕਰੋੜਾਂ ਦੀ ਠੱਗੀ ਮਾਰਨ ਵਾਲੇ ਗਿਰੋਹ ਦੇ ਦੋ ਮੈਂਬਰ ਗ੍ਰਿਫਤਾਰ

  • ਗ੍ਰਿਫਤਾਰ ਦੋਸ਼ੀ ਸ਼ਿਵ ਸੈਨਾ ਸੁਰਿਆਵੰਸੀ ਆਲ ਇੰਡੀਆ ਦਾ ਪ੍ਰਧਾਨ
  • ਹੁਣ ਤੱਕ ਮਾਰ ਚੁੱਕੇ ਹਨ 5 ਕਰੋੜ ਦੇ ਕਰੀਬ ਠੱਗੀ
  • ਤੀਸਰਾ ਆਰੋਪੀ ਅਜੇ ਗ੍ਰਿਫਤ ਚੋਂ ਬਾਹਰ

ਲੁਧਿਆਣਾ, 14 ਮਈ 2021 – ਰਾਜਸੀ ਆਗੂਆਂ ਨਾਲ ਕਰੋੜਾਂ ਦੀ ਠੱਗੀ ਕਰਨ ਵਾਲੇ ਸ਼ਿਵ ਸੈਨਾ ਆਗੂ ਅਤੇ ਉਸ ਦੇ ਸਾਥੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ । ਜਾਣਕਾਰੀ ਦਿੰਦਿਆਂ ਜੁਆਇੰਟ ਪੁਲਿਸ ਕਮਿਸ਼ਨਰ ਸਚਿਨ ਗੁਪਤਾ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਪ੍ਰਧਾਨ ਰਾਕੇਸ਼ ਕੁਮਾਰ ਉਰਫ਼ ਭਸੀਨ ਅਤੇ ਉਸ ਦਾ ਸਾਥੀ ਰਜਤ ਕੁਮਾਰ ਉਰਫ਼ ਰਾਜਾ ਸ਼ਾਮਿਲ ਹਨ ।

ਜਿਸ ਵਾਰੇ ਜਾਣਕਾਰੀ ਦਿੰਦੇ ਹੋਏ ਆਈ ਪੀ ਐਸ ਅਧਿਕਾਰੀ ਸਚਿਨ ਗੁਪਤਾ ਨੇ ਦੱਸਿਆ ਕਿ ਪ੍ਰਸ਼ਾਂਤ ਕਿਸ਼ੋਰ ਦੀ ਅਵਾਜ਼ ਕੱਢ ਪੰਜਾਬ ਰਾਜਸਥਾਨ ਅਤੇ ਦਿੱਲੀ ਦੇ ਸਿਆਸੀ ਲੀਡਰਾਂ ਨੂੰ ਗੁੰਮਰਾਹ ਕਰਦੇ ਸਨ। ਗ੍ਰਿਫਤਾਰ ਕੀਤੇ ਆਰੋਪੀਆਂ ਵਿੱਚੋਂ ਇੱਕ ਵਿੱਚੋਂ ਰਾਕੇਸ ਕੁਮਾਰ ਕਿਸੇ ਰਾਜਸਥਾਨ ਦੇ ਐਮ ਐਲ ਏ ਦਾ ਪੀ ਏ ਬਣਕੇ ਲੋਕਾਂ ਨਾਲ ਗੱਲਬਾਤ ਕਰਦਾ ਸੀ ਅਤੇ ਅਤੇ ਦੂਜਾ ਆਰੋਪੀ ਰਜਤ ਕੁਮਾਰ ਖੁਦ ਐਮ ਐਲ ਏ ਬਣਕੇ ਲੋਕਾਂ ਨਾਲ ਗੱਲਬਾਤ ਕਰਦਾ ਸੀ ਅਤੇ ਪ੍ਰਸ਼ਾਂਤ ਨਾਲ਼ ਗੱਲਬਾਤ ਕਰਵਾਉਣ ਦਾ ਝਾਂਸਾ ਦਿੰਦੇ ਸਨ।

ਆਰੋਪੀ ਆਪਣੇ ਨਾਲ 4 ਨਕਲੀ ਗੰਨਮੈਨ ਵੀ ਰੱਖਦਾ ਸੀ ਤਾਂ ਕਿ ਲੋਕਾਂ ਉਪਰ ਰੋਅਬ ਪਾ ਸਕੇ। ਉਨ੍ਹਾਂ ਨੇ ਕਿਹਾ ਕਿ ਦੋ ਆਰੋਪੀ ਫੜੇ ਜਾ ਚੁੱਕੇ ਹਨ। ਇਕ ਆਰੋਪੀ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਸਭ ਤੋਂ ਪਹਿਲਾਂ ਸੰਗਰੂਰ ਦੇ ਇਕ ਵਿਧਾਇਕ ਦੁਆਰਾ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਸ ਦੁਆਰਾ ਸਖਤ ਐਕਸ਼ਨ ਲਿਆ ਗਿਆ ਅਤੇ ਜਲੰਧਰ ਦੇ ਇਕ ਹੋਟਲ ਤੋਂ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਤਿੰਨੇ ਅਰੋਪੀ ਜ਼ਿਆਦਾ ਪੜ੍ਹੇ ਲਿਖੇ ਨਹੀਂ ਹਨ ਇਕ ਚੌਥੀ ਪਾਸ ਹੈ ਇਕ ਅੱਠਵੀਂ ਪਾਸ ਹੈ ਤੇ ਇੱਕ ਦਸਵੀਂ ਪਾਸ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੋਦੀ ਵੱਲੋਂ 8ਵੀਂ ਕਿਸ਼ਤ ਕਿਸਾਨਾਂ ਨੂੰ ਜਾਰੀ ਕਰਨ ‘ਤੇ ਕਿਸਾਨਾਂ ਕਿਹਾ ਐਮ ਐਸ ਪੀ ਨੂੰ ਕਾਨੂੰਨੀ ਮਾਨਤਾ ਹੀ ਹੋਵੇਗਾ ਕਿਸਾਨਾਂ ਦਾ ਅਸਲ ਸਨਮਾਨ

ਕੱਚੇ ਮੁਲਾਜ਼ਮਾਂ ਦੇ ਹੱਕਾਂ ਲਈ ਲੜਨ ਵਾਲੇ ਆਗੂ ਸਾਥੀ ਸੱਜਣ ਸਿੰਘ ਨਹੀਂ ਰਹੇ