ਅੰਡਰਵਰਲਡ ਡੌਨ ਛੋਟਾ ਰਾਜਨ ਦੀ ਕੋਰੋਨਾ ਕਾਰਨ ਮੌਤ

ਨਵੀਂ ਦਿੱਲੀ, 7 ਮਈ 2021 – ਅੰਡਰਵਰਲਡ ਡੌਨ ਛੋਟਾ ਰਾਜਨ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਉਸ ਨੂੰ ਏਮਜ਼ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ। ਅੰਡਰਵਰਲਡ ਡੌਨ ਅਤੇ ਗੈਂਗਸਟਰ ਰਾਜੇਂਦਰ ਨਿਕਲਜੇ ਉਰਫ ਛੋਟਾ ਰਾਜਨ ਨੂੰ 26 ਅਪ੍ਰੈਲ ਨੂੰ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ। ਉਹ 2015 ਵਿੱਚ ਇੰਡੋਨੇਸ਼ੀਆ ਤੋਂ ਗ੍ਰਿਫ਼ਤਾਰੀ ਤੋਂ ਬਾਅਦ ਨਵੀਂ ਦਿੱਲੀ ਦੀ ਉੱਚ ਸੁਰੱਖਿਆ ਤਿਹਾੜ ਜੇਲ੍ਹ ਵਿੱਚ ਬੰਦ ਸੀ।

26 ਅਪ੍ਰੈਲ ਨੂੰ ਤਿਹਾੜ ਜੇਲ੍ਹ ਦੇ ਇੱਕ ਅਧਿਕਾਰੀ ਨੇ ਸੈਸ਼ਨ ਕੋਰਟ ਨੂੰ ਦੱਸਿਆ ਕਿ ਗੈਂਗਸਟਰ ਨੂੰ ਸੁਣਵਾਈ ਲਈ ਜੱਜ ਸਾਹਮਣੇ ਵੀਡੀਓ ਕਾਨਫਰੰਸ ਰਾਹੀਂ ਪੇਸ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਸ ਦਾ ਕੋਵਿਡ -19 ਟੈਸਟ ਪਾਜ਼ੀਟਿਵ ਆਇਆ ਸੀ। ਰਾਜਨ ਮਹਾਰਾਸ਼ਟਰ ਵਿੱਚ ਘੱਟ ਤੋਂ ਘੱਟ 70 ਅਪਰਾਧਿਕ ਮਾਮਲਿਆਂ ਸਬੰਧੀ ਮੁਲਜ਼ਮ ਹੈ ਜਿਨ੍ਹਾਂ ‘ਚ ਜ਼ਬਰਦਸਤੀ ਅਤੇ ਕਤਲ ਦੇ ਮਾਮਲੇ ਸ਼ਾਮਲ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੇਂਦਰ ਨੇ ਕੋਰੋਨਾ ਸੰਕਟ ਦੌਰਾਨ ਸੂਬਿਆਂ ਅਤੇ ਲੋਕਾਂ ਨੂੰ ਅਧਵਾਟੇ ਛੱਡਿਆ : ਰਾਣਾ ਸੋਢੀ

ਸਾਬਕਾ ਮੰਤਰੀ ਦਾ ਪੁੱਤ ਅਤੇ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਆਮ ਆਦਮੀ ਪਾਰਟੀ ’ਚ ਸ਼ਾਮਲ