ਫਰਿਜ਼ਨੋ (ਕੈਲੀਫੋਰਨੀਆ), 23 ਮਈ 2021 – ਅਮਰੀਕਾ ਵੱਲੋਂ ਵਿਸ਼ਵ ਵਿੱਚ ਕੋਰੋਨਾ ਮਹਾਂਮਾਰੀ ਨੂੰ ਖਤਮ ਕਰਨ ਲਈ ਕਈ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦਿੱਤੀ ਜਾ ਰਹੀ ਹੈ। ਇਸ ਕੋਰੋਨਾ ਵੈਕਸੀਨ ਮੁਹਿੰਮ ਤਹਿਤ ਅਮਰੀਕੀ ਪ੍ਰਸ਼ਾਸਨ ਹੁਣ ਦੱਖਣੀ ਕੋਰੀਆ ਨੂੰ ਕੋਰੋਨਾ ਵੈਕਸੀਨ ਦੇਵੇਗਾ। ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ ਦੱਖਣੀ ਕੋਰੀਆ ਦੇ ਤਕਰੀਬਨ 550,000 ਸਰਵਿਸ ਮੈਂਬਰਾਂ ਨੂੰ ਟੀਕਾ ਲਗਾਉਣ ਲਈ ਲੋੜੀਂਦੀ ਕੋਰੋਨਾ ਵਾਇਰਸ ਟੀਕੇ ਦੀ ਖੁਰਾਕ ਦੇਵੇਗਾ।
ਬਾਈਡੇਨ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਅ ਇਨ ਨਾਲ ਇੱਕ ਸਾਂਝੀ ਕਾਨਫਰੰਸ ਦੌਰਾਨ ਦੱਸਿਆ ਕਿ ਕੋਰੀਆ ਦੀਆਂ ਫੌਜਾਂ ਨੂੰ ਨਿਯਮਤ ਤੌਰ ‘ਤੇ ਅਮਰੀਕੀ ਫੌਜਾਂ ਨਾਲ ਜੁੜੇ ਰਹਿਣ ਲਈ ਪੂਰੇ ਟੀਕੇ ਮੁਹੱਈਆ ਕਰਵਾਏ ਜਾਣਗੇ।