ਚੰਡੀਗੜ੍ਹ, 15 ਦਸੰਬਰ 2020 – ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਅੰਦੋਲਨ ‘ਤੇ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਕ ਵਾਰ ਫਿਰ ਰੈਫਰੈਂਡਮ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕੜਾਕੇ ਦੀ ਠੰਢ ‘ਚ ਲਗਾਤਾਰ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ ਪਰ ਕੇਂਦਰ ਦੀ ਭਾਜਪਾ ਸਰਕਾਰ ਆਪਣੇ ਅੜੀਅਲ ਰਵੱਈਏ ‘ਤੇ ਕਾਇਮ ਹੈ। ਕੇਂਦਰ ਅਤੇ ਕਿਸਾਨਾਂ ਵਿਚਾਲੇ 6 ਦੌਰ ਦੀਆਂ ਬੈਠਕਾਂ ਹੋ ਚੁੱਕੀਆਂ ਹਨ ਪਰ ਕੋਈ ਹੱਲ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਭਾਜਪਾ ਲਗਾਤਾਰ ਇਹ ਕਹਿ ਰਹੀ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਪੱਖ ‘ਚ ਹਨ। ਸੋ ਅਜਿਹੇ ‘ਚੋਂ ਇਕੋ-ਇਕ ਰਸਤਾ ਰੈਫਰੈਂਡਮ ਬਚਦਾ ਹੈ। ਜਿਹੜਾ ਵੀ ਜਿੱਤਦਾ ਹੈ, ਉਸ ਦਾ ਫ਼ੈਸਲਾ ਮੰਨਣਯੋਗ ਹੋਵੇਗਾ।
ਸੁਖਪਾਲ ਖਹਿਰਾ ਨੇ ਕੀਤੀ ਰੈਫਰੈਂਡਮ ਦੀ ਮੰਗ! ਦੇਖੋ ਲਾਈਵ ਪ੍ਰੈੱਸ ਕਾਨਫਰੰਸ….
ਵੀਡੀਓ ਦੇਖਣ ਲਈ ਹੇਠਾਂ ਦਿਤੇ ਲਿੰਕ ‘ਤੇ ਕਲਿਕ ਕਰੋ…