ਵਿਜੀਲੈਂਸ ਬਿਉਰੋ ਵੱਲੋਂ ਥਾਣਾ ਸਦਰ ਫ਼ਾਜ਼ਿਲਕਾ ਦਾ ਏ ਐਸ ਆਈ ਰੰਗੇ ਹੱਥੀ ਗ੍ਰਿਫਤਾਰ

ਫਰੀਦਕੋਟ 28 ਅਪ੍ਰੈਲ 2021 – ਐਸ ਐਸ ਪੀ ਵਿਜੀਲੈਂਸ ਬਿਉਰੋ ਰੇਂਜ ਫ਼ਿਰੋਜਪੁਰ ਗੌਤਮ ਸਿੰਗਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀ ਐੱਸ ਪੀ ਰਾਜ ਕੁਮਾਰ ਸਾਮਾ ਵਿਜੀਲੈਂਸ ਬਿਊਰੋ ਫ਼ਰੀਦਕੋਟ ਦੀ ਦੇਖ ਰੇਖ ਵਿੱਚ ਇੰਸਪੈਕਟਰ ਸਤਪ੍ਰੇਮ ਸਿੰਘ ਦੀ ਟੀਮ ਐਸ ਆਈ ਮਛਿੰਦਰ ਸਿੰਘ, ਏਐਸਆਈ ਹਰਮੇਲ ਸਿੰਘ, ਏਐਸਆਈ ਜਗਜੀਤ ਸਿੰਘ, ਜਸਕਰਨ ਸਿੰਘ, ਜਸਵਿੰਦਰ ਸਿੰਘ, ਗੁਰਿੰਦਰ ਸਿੰਘ, ਕਸ਼ਮੀਰ ਸਿੰਘ ਵੱਲੋਂਂ ਏਐਸਆਈ ਬਲਵੀਰ ਸਿੰਘ ਥਾਣਾ ਸਦਰ ਫ਼ਾਜ਼ਿਲਕਾ ਨੂੰ ਚਾਰ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਹੋਏ ਸਰਕਾਰੀ ਗਵਾਹਾਂ ਐਸਡੀਓ ਸੁਖਵਿੰਦਰ ਸਿੰਘ ਤੇ ਏਡੀਓ ਪਰਵਿੰਦਰ ਸਿੰਘ ਦੀ ਹਾਜ਼ਰੀ ਵਿੱਚ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ।

ਸ਼ਿਕਾਇਤ ਕਰਤਾ ਕੁਲਦੀਪ ਸਿੰਘ ਵਾਸੀ ਬੱਖੂਸ਼ਾਹ ਜ਼ਿਲ੍ਹਾ ਫਾਜ਼ਿਲਕਾ ਨੇ ਸੂਚਨਾ ਦਿੱਤੀ ਸੀ ਕਿ ਉਨਾ ਦੇ ਖ਼ਿਲਾਫ਼ ਇਕ ਝੂਠਾ ਮੁਕੱਦਮਾ 118/19 ਥਾਣਾ ਸਦਰ ਫ਼ਾਜ਼ਿਲਕਾ ਵਿਖੇ ਦਰਜ ਹੋਇਆ ਸੀ ਜਿਸ ਨੂੰ ਪੜਤਾਲ ਉਪਰੰਤ ਕੈਂਸਲ ਕਰਨ ਦੀ ਸਿਫ਼ਾਰਸ਼ ਕੀਤੀ ਗਈ ਸੀ ਪਰ ਏਐਸਆਈ ਬਲਵੀਰ ਭੱਟੀ ਵੱਲੋਂ ਉਕਤ ਕਾਰਵਾਈ ਕਰਨ ਬਦਲੇ 20000 ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ, ਜਿਸਨੇ ਦੋ ਹਜ਼ਾਰ ਐਡਵਾਂਸ ਲੈ ਲਏ ਸਨ ਤੇ 4000 ਅੱਜ ਲੈਣੇ ਸਨ ਜਿਸ ਤੇ ਕੁਲਦੀਪ ਸਿੰਘ ਵੱਲੋਂ ਵਿਜੀਲੈਂਸ ਨਾਲ ਰਾਬਤਾ ਕੀਤਾ ਗਿਆ ਅਤੇ ਵਿਜੀਲੈਂਸ ਟੀਮ ਨੇ ਟ੍ਰੈਪ ਲਗਾਕੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਕਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਜਾਗਰੂਕਤਾ ਮੁਹਿੰਮ

ਪੰਜਾਬ ਦੇ ਜਲ ਸਰੋਤ ਵਿਭਾਗ ਵੱਲੋਂ 28 ਉਪ ਮੰਡਲ ਅਫ਼ਸਰਾਂ ਅਤੇ 10 ਜੂਨੀਅਰ ਇੰਜਨੀਅਰਾਂ ਦੇ ਤਬਾਦਲੇ