ਅਨੰਦਪੁਰ ਸਾਹਿਬ,18 ਜੂਨ 2021 – ਵਿਸ਼ਵ ਪ੍ਰਸਿੱਧ ਅਜਾਇਬ ਘਰ ਵਿਰਾਸਤ-ਏ-ਖ਼ਾਲਸਾ ਨੂੰ ਮੁੜ ਤੋਂ ਆਮ ਲੋਕਾਂ ਲਈ ਖੋਲਣ ਦਾ ਫੈਸਲਾ ਕੀਤਾ ਗਿਆ। ਵਿਰਾਸਤ-ਏ-ਖ਼ਾਲਸਾ ਅੱਜ 18 ਜੂਨ ਤੋਂ ਮੁੜ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਪਰ 25 ਜੂਨ ਤੱਕ ਸਿਰਫ 50 ਫੀਸਦੀ ਸਮਰੱਥਾ ਨਾਲ ਵਿਰਾਸਤ-ਏ-ਖਾਲਸਾ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ।
ਆਮ ਲੋਕ ਸਵੇਰੇ 10 ਤੋਂ ਸ਼ਾਮੀ 4.30 ਵਜੇ ਤਕ ਵਿਰਾਸਤ-ਏ-ਖ਼ਾਲਸਾ ਦੇ ਦਰਸ਼ਨ ਕਰ ਸਕਦੇ ਹਨ । ਇਸ ਦੇ ਨਾਲ ਹੀ ਸਿਹਤ ਵਿਭਾਗ ਦੀਆਂ ਕੋਵਿਡ ਸੰਬੰਧੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇਗੀ। ਦੱਸਣਯੋਗ ਹੈ ਕਿ ਕੋਵਿਡ ਦੇ ਵੱਧ ਰਹੇ ਪ੍ਰਭਾਵ ਤੋਂ ਬਾਅਦ 25 ਮਾਰਚ ਤੋਂ ਬਾਅਦ ਵਿਰਾਸਤ-ਏ- ਖ਼ਾਲਸਾ ਨੂੰ ਆਮ ਲੋਕਾਂ ਦੇ ਲਈ ਬੰਦ ਕਰ ਦਿੱਤਾ ਗਿਆ ਸੀ।