ਮੁੰਬਈ,13 ਮਾਰਚ 2021 – ਕੋਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਮਹਾਰਾਸ਼ਟਰ ਸਰਕਾਰ ਨੇ ਨਾਗਪੁਰ ਸਮੇਤ 8 ਜ਼ਿਲ੍ਹਿਆ ‘ਚ ਪੂਰਨ ਰੂਪ ‘ਚ ਵੀਕਲੀ ਲਾਕਡਾਊਨ ਲਾਉਣ ਦਾ ਫੈਸਲਾ ਲਿਆ ਹੈ। ਜਿਸ ਤਹਿਤ 15 ਮਾਰਚ ਤੋਂ ਲੈ ਕੇ 21 ਮਾਰਚ ਤੱਕ ਵੀਕਲੀ ਲਾਕਡਾਊਨ ਰਹੇਗਾ। ਇਸ ਤੋਂ ਬਿਨਾਂ ਸਰਕਾਰ ਨੇ ਲੋਕਾਂ ਨੂੰ ਮਾਸਕ ਪਾ ਕੇ ਰੱਖਣ ਅਤੇ ਸੋਸ਼ਲ ਡਿਸਟੈਂਟ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ ਤਾਂ ਜੋ ਕੋਰੋਨਾ ਨੂੰ ਕਾਬੂ ਕੀਤਾ ਜਾ ਸਕੇ। ਇਸ ਦੌਰਾਨ ਸਿਰਫ ਜ਼ਰੂਰੀ ਚੀਜ਼ਾਂ ਨੂੰ ਹੀ ਛੋਟ ਰਹੇਗੀ, ਜਦੋਂ ਕਿ ਬਾਕੀ ਸਭ ਕੁੱਝ ਬੰਦ ਰਹੇਗਾ।