ਨਵੀਂ ਦਿੱਲੀ, 26 ਮਈ 2021 – ਫੇਸਬੁੱਕ ਦੇ ਮਾਲਕਾਨਾ ਹੱਕ ਵਾਲੀ ਮੈਸੇਜਿੰਗ ਐਪ ਵਟਸਐਪ ਮੋਦੀ ਸਰਕਾਰ ਦੇ ਨਵੇਂ ਆਈ.ਟੀ. ਨਿਯਮਾਂ ਖ਼ਿਲਾਫ਼ ਅਦਾਲਤ ਪਹੁੰਚ ਗਈ। ਜਾਣਕਾਰੀ ਅਨੁਸਾਰ 25 ਮਈ ਨੂੰ ਦਾਖਲ ਪਟੀਸ਼ਨ ਵਿਚ ਕੰਪਨੀ ਨੇ ਦਲੀਲ ਦਿੱਤੀ ਹੈ ਕਿ ਭਾਰਤ ਸਰਕਾਰ ਦੇ ਨਵੇਂ ਆਈ.ਟੀ. ਨਿਯਮਾਂ ਨਾਲ ਨਿੱਜਤਾ (ਪ੍ਰਾਈਵੇਸੀ) ਖ਼ਤਮ ਹੋ ਜਾਵੇਗੀ। ਰਿਪੋਰਟਾਂ ਮੁਤਾਬਿਕ ਦਿੱਲੀ ਹਾਈਕੋਰਟ ਵਿਚ ਦਾਇਰ ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਦੇ ਨਵੇਂ ਨਿਯਮ ਸੰਵਿਧਾਨ ‘ਚ ਵਰਣਿਤ ਨਿਜਤਾ ਦੇ ਹੱਕਾਂ ਦੀ ਉਲੰਘਣਾ ਕਰਦੇ ਹਨ।
ਇਸ ਕੇਸ ਵਿੱਚ ਅੱਜ ਤੋਂ ਲਾਗੂ ਹੋਣ ਵਾਲੇ ਨਵੇਂ ਆਈਟੀ ਨਿਯਮਾਂ ਨੂੰ ਰੋਕਣ ਦੀ ਮੰਗ ਕੀਤੀ ਗਈ ਹੈ।ਵ੍ਹਟਸਐਪ ਬਨਾਮ ਭਾਰਤ ਸਰਕਾਰ ਦਾ ਕੇਸ ਮੰਗਲਵਾਰ ਨੂੰ, 25 ਮਈ ਨੂੰ ਫਾਇਲ ਕੀਤਾ ਗਿਆ ਸੀ।ਮੈਂਸੇਜਰ ਐਪ ਨੂੰ ਖਦਸ਼ਾ ਹੈ ਕਿ ਇਸ ਨਾਲ ਯੂਜ਼ਰਸ ਦੀ ਪ੍ਰਾਈਵੇਸੀ ਪ੍ਰਭਾਵਿਤ ਹੋਏਗੀ।