ਬੰਗਲਾਦੇਸ਼ ‘ਚ ਰਾਖਵੇਂਕਰਨ ਖਿਲਾਫ ਹਿੰਸਾ ‘ਚ 115 ਮੌਤਾਂ, ਫੌਜ ਨੇ ਚਾਰਜ ਸੰਭਾਲਿਆ, ਦੇਖਦੇ ਹੀ ਗੋਲੀ ਮਾਰਨ ਦੇ ਹੁਕਮ

  • ਹੁਣ ਤੱਕ 978 ਭਾਰਤੀ ਵਿਦਿਆਰਥੀ ਆਪਣੇ ਘਰਾਂ ਨੂੰ ਪਰਤੇ

ਨਵੀਂ ਦਿੱਲੀ, 21 ਜੁਲਾਈ 2024 – ਬੰਗਲਾਦੇਸ਼ ਵਿੱਚ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਬਹਾਲ ਕਰਨ ਦੇ ਸੁਪਰੀਮ ਕੋਰਟ ਦੇ ਹੁਕਮਾਂ ਖ਼ਿਲਾਫ਼ ਹਿੰਸਾ ਜਾਰੀ ਹੈ। ਇਸ ‘ਤੇ ਕਾਬੂ ਪਾਉਣ ਲਈ ਸਰਕਾਰ ਨੇ ਪੂਰੇ ਦੇਸ਼ ‘ਚ ਕਰਫਿਊ ਲਗਾ ਦਿੱਤਾ ਹੈ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਅਵਾਮੀ ਲੀਗ ਪਾਰਟੀ ਦੇ ਜਨਰਲ ਸਕੱਤਰ ਓਬੈਦੁਲ ਕਾਦਰ ਨੇ ਸ਼ੁੱਕਰਵਾਰ (19 ਜੁਲਾਈ) ਦੇਰ ਰਾਤ ਕਰਫਿਊ ਲਗਾਉਣ ਦਾ ਐਲਾਨ ਕੀਤਾ।

ਉਨ੍ਹਾਂ ਕਿਹਾ ਕਿ ਹਿੰਸਾ ‘ਤੇ ਕਾਬੂ ਪਾਉਣ ਲਈ ਫ਼ੌਜ ਤਾਇਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਹਨ। ਨਿਊਜ਼ ਏਜੰਸੀ ਏਐਫਪੀ ਦੀ ਰਿਪੋਰਟ ਮੁਤਾਬਕ ਹਿੰਸਾ ਵਿੱਚ ਹੁਣ ਤੱਕ 115 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਿੰਸਾ ਕਾਰਨ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਆਪਣਾ ਵਿਦੇਸ਼ ਦੌਰਾ ਰੱਦ ਕਰ ਦਿੱਤਾ ਹੈ।

ਉਨ੍ਹਾਂ ਨੇ ਅੱਜ 21 ਜੁਲਾਈ ਨੂੰ ਸਪੇਨ ਅਤੇ ਬ੍ਰਾਜ਼ੀਲ ਦਾ ਦੌਰਾ ਕਰਨਾ ਸੀ। ਬੰਗਲਾਦੇਸ਼ ਵਿੱਚ ਵਧਦੇ ਤਣਾਅ ਦੇ ਵਿਚਕਾਰ ਹੁਣ ਤੱਕ 978 ਭਾਰਤੀ ਵਿਦਿਆਰਥੀ ਆਪਣੇ ਘਰਾਂ ਨੂੰ ਪਰਤ ਚੁੱਕੇ ਹਨ। ਢਾਕਾ ਯੂਨੀਵਰਸਿਟੀ ਨੂੰ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਨੂੰ ਬੁੱਧਵਾਰ ਤੱਕ ਹੋਸਟਲ ਖਾਲੀ ਕਰਨ ਲਈ ਕਿਹਾ ਗਿਆ ਹੈ।

ਬੰਗਲਾਦੇਸ਼ 1971 ਵਿੱਚ ਆਜ਼ਾਦ ਹੋਇਆ। ਬੰਗਲਾਦੇਸ਼ੀ ਅਖਬਾਰ ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਇਸ ਸਾਲ ਤੋਂ ਹੀ ਉਥੇ 80 ਫੀਸਦੀ ਕੋਟਾ ਸਿਸਟਮ ਲਾਗੂ ਕੀਤਾ ਗਿਆ ਸੀ। ਇਸ ਵਿੱਚ ਆਜ਼ਾਦੀ ਘੁਲਾਟੀਆਂ ਦੇ ਬੱਚਿਆਂ ਨੂੰ ਨੌਕਰੀਆਂ ਵਿੱਚ 30%, ਪਛੜੇ ਜ਼ਿਲ੍ਹਿਆਂ ਨੂੰ 40% ਅਤੇ ਔਰਤਾਂ ਨੂੰ 10% ਰਾਖਵਾਂਕਰਨ ਦਿੱਤਾ ਗਿਆ ਹੈ। ਜਨਰਲ ਵਿਦਿਆਰਥੀਆਂ ਲਈ ਸਿਰਫ਼ 20% ਸੀਟਾਂ ਰੱਖੀਆਂ ਗਈਆਂ ਸਨ।

1976 ਵਿੱਚ ਪਛੜੇ ਜ਼ਿਲ੍ਹਿਆਂ ਲਈ ਰਾਖਵਾਂਕਰਨ ਵਧਾ ਕੇ 20% ਕਰ ਦਿੱਤਾ ਗਿਆ। ਇਸ ਨਾਲ ਜਨਰਲ ਵਿਦਿਆਰਥੀਆਂ ਲਈ 40% ਸੀਟਾਂ ਬਚੀਆਂ ਹਨ। 1985 ਵਿੱਚ, ਪਛੜੇ ਜ਼ਿਲ੍ਹਿਆਂ ਲਈ ਰਾਖਵਾਂਕਰਨ ਨੂੰ ਹੋਰ ਘਟਾ ਕੇ 10% ਕਰ ਦਿੱਤਾ ਗਿਆ ਅਤੇ ਘੱਟ ਗਿਣਤੀਆਂ ਲਈ 5% ਕੋਟਾ ਜੋੜਿਆ ਗਿਆ। ਇਸ ਨਾਲ ਜਨਰਲ ਵਿਦਿਆਰਥੀਆਂ ਲਈ 45% ਸੀਟਾਂ ਬਚੀਆਂ ਹਨ।

ਪਹਿਲਾਂ ਤਾਂ ਸਿਰਫ਼ ਸੁਤੰਤਰਤਾ ਸੈਨਾਨੀਆਂ ਦੇ ਪੁੱਤਰ-ਧੀਆਂ ਨੂੰ ਹੀ ਰਾਖਵਾਂਕਰਨ ਮਿਲਦਾ ਸੀ ਪਰ 2009 ਤੋਂ ਇਸ ਵਿਚ ਪੋਤੇ-ਪੋਤੀਆਂ ਨੂੰ ਵੀ ਸ਼ਾਮਲ ਕਰ ਲਿਆ ਗਿਆ। 2012 ਵਿੱਚ ਅਪਾਹਜ ਵਿਦਿਆਰਥੀਆਂ ਲਈ 1% ਕੋਟਾ ਵੀ ਜੋੜਿਆ ਗਿਆ ਸੀ। ਇਸ ਨਾਲ ਕੁੱਲ ਕੋਟਾ 56% ਹੋ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਯਮਨ ਵਿੱਚ ਇਜ਼ਰਾਈਲ ਦਾ ਹਵਾਈ ਹਮਲਾ, ਹੂਤੀ ਬਾਗੀਆਂ ਦੇ ਫਿਊਲ ਡਿਪੂ-ਪਾਵਰ ਸਟੇਸ਼ਨ ਨੂੰ ਬਣਾਇਆ ਨਿਸ਼ਾਨਾ

ਫਾਜ਼ਿਲਕਾ ਪੁਲਿਸ ਨੇ ਫੜਿਆ ਕਰੋੜਾਂ ਦਾ ਨਸ਼ਾ: 7 ਦਿਨਾਂ ‘ਚ 13 ਨਸ਼ਾ ਤਸਕਰ ਗ੍ਰਿਫਤਾਰ