ਕੈਨੇਡਾ: ਭਿਆਨਕ ਸੜਕ ਹਾਦਸੇ ‘ਚ 15 ਲੋਕਾਂ ਦੀ ਦਰਦਨਾਕ ਮੌ+ਤ

ਨਵੀਂ ਦਿੱਲੀ, 16 ਜੂਨ 2023 – ਕੈਨੇਡਾ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕੈਨੇਡਾ ਦੇ ਸੂਬੇ ਮੈਨੀਟੋਬਾ ‘ਚ ਇੱਕ ਬਹੁਤ ਹੀ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ‘ਚ ਕਰੀਬ 15 ਲੋਕਾਂ ਦੀ ਦਰਦਨਾਕ ਮੌਤ ਹੋ ਗਈ।

ਇਹ ਹਾਦਸਾ ਮੈਨੀਟੋਬਾ ਦੇ ਇੱਕ ਦਿਹਾਤੀ ਇਲਾਕੇ ਵਿੱਚ ਵੀਰਵਾਰ ਨੂੰ ਵਾਪਰਿਆ। ਮਿਲੀ ਜਾਣਕਾਰੀ ਅਨੁਸਾਰ ਇੱਕ ਹਾਈਵੇਅ ਚੌਰਾਹੇ ਉੱਤੇ ਬਜ਼ੁਰਗਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਸੈਮੀ-ਟ੍ਰੇਲਰ ਟਰੱਕ ਨਾਲ ਟਕਰਾ ਗਈ, ਜਿਸ ਵਿੱਚ 15 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ।

ਪੁਲਸ ਵੱਲੋਂ ਇਹ ਜਾਣਕਾਰੀ ਦਿੱਤੀ ਗਈ। ਅੱਗੇ ਮੈਨੀਟੋਬਾ ਰਾਇਲ ਕੈਨੇਡੀਅਨ ਮਾਉਂਟਿਡ ਪੁਲਸ ਦੇ ਕਮਾਂਡਿੰਗ ਅਫਸਰ ਰੌਬ ਹਿੱਲ ਨੇ ਕਿਹਾ ਕਿ ਬੱਸ ਵਿੱਚ 25 ਲੋਕ ਸਵਾਰ ਸਨ। 10 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਘਟਨਾ ਵਿਨੀਪੈਗ ਦੇ ਪੱਛਮ ਵਿਚ ਕਾਰਬੇਰੀ ਕਸਬੇ ਦੇ ਨੇੜੇ ਵਾਪਰੀ, ਜਦੋਂ ਡਾਉਫਿਨ ਸ਼ਹਿਰ ਤੋਂ ਸੀਨੀਅਰ ਨਾਗਰਿਕਾਂ ਨੂੰ ਲੈ ਕੇ ਜਾ ਰਹੀ ਬੱਸ ਨੂੰ ਹਾਈਵੇਅ ‘ਤੇ ਲੇਨ ਪਾਰ ਕਰ ਰਹੀ ਸੀ ਉਸ ਸਮੇਂ ਟਰੱਕ ਨੇ ਟੱਕਰ ਮਾਰ ਦਿੱਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਾਣੂੰਕੇ ਨੇ ਕੋਠੀ ਕੀਤੀ ਖਾਲੀ, ਕਿਹਾ ਅਸੀਂ ਤਾਂ ਕਿਰਾਏ ‘ਤੇ ਰਹਿ ਰਹੇ ਸੀ, ਝੂਠੇ ਇਲਜ਼ਾਮ ਲਾਉਣ ‘ਤੇ ਕੋਰਟ ‘ਚ ਘਸੀਟਾਂਗੀ

ਮੰਗੇਤਰ ਨੇ ਵਿਆਹ ਤੋਂ ਦਿੱਤਾ ਜਵਾਬ ਤਾਂ ਲੜਕੀ ਨੇ ਕੀਤੀ ਖੁ+ਦਕੁ+ਸ਼ੀ: ਇਕ ਸਾਲ ਪਹਿਲਾਂ ਹੋਈ ਸੀ ਮੰਗਣੀ