ਬੰਗਲਾਦੇਸ਼ ਵਿਚ ਕ੍ਰਿਸਮਿਸ ਮੌਕੇ 17 ਈਸਾਈਆਂ ਦੇ ਘਰਾਂ ਨੂੰ ਲਾਈ ਅੱਗ: ਪਰਿਵਾਰ ਤਿਉਹਾਰ ਮਨਾਉਣ ਲਈ ਨੇੜਲੇ ਪਿੰਡ ਗਏ ਸੀ

  • ਮੌਕੇ ਦਾ ਫਾਇਦਾ ਉਠਾਉਂਦੇ ਹੋਏ ਬਦਮਾਸ਼ਾਂ ਨੇ ਲਗਾ ਦਿੱਤੀ ਅੱਗ

ਨਵੀਂ ਦਿੱਲੀ, 26 ਦਸੰਬਰ 2024 – ਬੰਗਲਾਦੇਸ਼ ਵਿੱਚ ਕ੍ਰਿਸਮਸ ਤੋਂ ਇੱਕ ਦਿਨ ਪਹਿਲਾਂ ਈਸਾਈ ਭਾਈਚਾਰੇ ਨਾਲ ਸਬੰਧਤ ਲੋਕਾਂ ਦੇ 17 ਘਰਾਂ ਨੂੰ ਸਾੜ ਦਿੱਤਾ ਗਿਆ। ਇਹ ਘਟਨਾ ਬੰਦਰਬਨ ਜ਼ਿਲ੍ਹੇ ਦੇ ਚਟਗਾਂਵ ਪਹਾੜੀ ਖੇਤਰ ਵਿੱਚ ਵਾਪਰੀ। ਪੀੜਤਾਂ ਦਾ ਦਾਅਵਾ ਹੈ ਕਿ ਜਦੋਂ ਉਹ ਕ੍ਰਿਸਮਿਸ ਮੌਕੇ ਪ੍ਰਾਰਥਨਾ ਕਰਨ ਲਈ ਚਰਚ ਗਏ ਸਨ ਤਾਂ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਗਈ।

ਈਸਾਈ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਇਸ ਘਟਨਾ ‘ਚ ਉਨ੍ਹਾਂ ਦਾ 15 ਲੱਖ ਤੋਂ ਵੱਧ ਰੁਪਏ (ਬੰਗਲਾਦੇਸ਼ੀ ਕਰੰਸੀ) ਦਾ ਨੁਕਸਾਨ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਦਾ ਦੌਰਾ ਕੀਤਾ।

ਪੁਲਿਸ ਨੇ ਕਿਹਾ ਕਿ ਬੁੱਧਵਾਰ ਦੁਪਹਿਰ ਤੱਕ ਅੱਗਜ਼ਨੀ ਦੇ ਸਬੰਧ ਵਿੱਚ ਕੋਈ ਰਸਮੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਸੀ, ਪਰ ਜੇਕਰ ਸ਼ਿਕਾਇਤ ਮਿਲਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ। ਇਸਾਈ ਭਾਈਚਾਰੇ ਦੇ ਲੋਕ ਇੱਥੇ 4 ਮਹੀਨਿਆਂ ਤੋਂ ਰਹਿ ਰਹੇ ਸਨ। ਜਾਣਕਾਰੀ ਅਨੁਸਾਰ ਬਾਂਦਰਬਨ (ਚਟਗਾਂਵ ਪਹਾੜੀ ਟ੍ਰੈਕਟ) ਦੇ ਲਾਮਾ ਸਰਾਏ ਦੇ ਐਸਪੀ ਗਾਰਡਨ ਵਿੱਚ ਤ੍ਰਿਪੁਰਾ ਭਾਈਚਾਰੇ ਦੇ 19 ਪਰਿਵਾਰ ਰਹਿੰਦੇ ਸਨ। ਇਹ ਬਾਗ ਹਸੀਨਾ ਸਰਕਾਰ ਦੇ ਸੀਨੀਅਰ ਅਧਿਕਾਰੀ ਬੇਨਜ਼ੀਰ ਅਹਿਮਦ ਦਾ ਹੈ। ਇਸ ਨੂੰ ਐਸਪੀ ਗਾਰਡਨ ਵਜੋਂ ਜਾਣਿਆ ਜਾਂਦਾ ਹੈ।

5 ਅਗਸਤ ਤੋਂ ਬਾਅਦ ਬੇਨਜ਼ੀਰ ਅਹਿਮਦ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਹ ਇਲਾਕਾ ਛੱਡ ਦਿੱਤਾ। ਇਸ ਤੋਂ ਬਾਅਦ ਤ੍ਰਿਪੁਰਾ ਭਾਈਚਾਰੇ ਦੇ 19 ਪਰਿਵਾਰ ਇੱਥੇ ਆ ਕੇ ਰਹਿਣ ਲੱਗੇ। ਸ਼ਾਮ ਜਦੋਂ ਕ੍ਰਿਸਮਿਸ ਦੇ ਮੌਕੇ ‘ਤੇ ਸਾਰੇ ਪਰਿਵਾਰ ਚਰਚ ‘ਚ ਪ੍ਰਾਰਥਨਾ ਕਰਨ ਗਏ ਸਨ ਤਾਂ ਸ਼ਰਾਰਤੀ ਅਨਸਰਾਂ ਨੇ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਘਰਾਂ ਨੂੰ ਅੱਗ ਲਗਾ ਦਿੱਤੀ।

ਇਸ ਦੇ ਨਾਲ ਹੀ ਇਸਾਈ ਭਾਈਚਾਰੇ ਨਾਲ ਸਬੰਧਤ ਲੋਕਾਂ ਨੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਮੀਨ ਹੈ। ਪਹਿਲਾਂ ਇਸ ਇਲਾਕੇ ਦਾ ਨਾਂ ਤੰਗਝਿੜੀ ਪਾੜਾ ਸੀ। ਇਸ ‘ਤੇ ਬੇਨਜ਼ੀਰ ਅਹਿਮਦ ਦੇ ਲੋਕਾਂ ਨੇ ਕਬਜ਼ਾ ਕਰ ਲਿਆ ਅਤੇ ਨਾਂ ਬਦਲ ਕੇ ਐੱਸ.ਪੀ. ਗਾਰਡਨ ਕਰ ਦਿੱਤਾ ਗਿਆ।

ਪੀੜਤ ਪਰਿਵਾਰ ਦੇ ਮੈਂਬਰ ਗੰਗਾ ਮਨੀ ਤ੍ਰਿਪੁਰਾ ਨੇ ਦੱਸਿਆ ਕਿ ਉਨ੍ਹਾਂ ਨੂੰ 17 ਨਵੰਬਰ ਤੋਂ ਇਲਾਕਾ ਖਾਲੀ ਕਰਨ ਲਈ ਕਿਹਾ ਜਾ ਰਿਹਾ ਹੈ। ਉਹ ਇੱਥੇ ਰਹਿਣ ਲਈ ਮੋਟੀ ਰਕਮ ਦੀ ਮੰਗ ਕਰ ਰਹੇ ਸਨ।

ਗੰਗਾ ਨੇ ਕਿਹਾ ਕਿ ਉਸ ਨੇ ਲਾਮਾ ਥਾਣੇ ‘ਚ ਸਟੀਫਨ ਤ੍ਰਿਪੁਰਾ ਸਮੇਤ 15 ਲੋਕਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਘਰ ਸੜ ਜਾਣ ਕਾਰਨ ਸਾਰੇ ਪਰਿਵਾਰ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਹਨ। ਗੰਗਾ ਨੇ ਕਿਹਾ ਕਿ ਸਾਡੇ ਕੋਲ ਹੁਣ ਕੁਝ ਨਹੀਂ ਹੈ ਕਿ ਘਰ ਸੜ ਕੇ ਸੁਆਹ ਹੋ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਾਂਗਰਸ ਨੇ ਕੇਜਰੀਵਾਲ ਖਿਲਾਫ ਕੀਤੀ ਧੋਖਾਧੜੀ ਦੀ ਸ਼ਿਕਾਇਤ, ਪੜ੍ਹੋ ਕੀ ਹੈ ਮਾਮਲਾ

ਕ੍ਰਿਸਮਸ ‘ਤੇ ਰੂਸ ਨੇ ਯੂਕਰੇਨ ‘ਤੇ ਹਮਲਾ ਕੀਤਾ: 78 ਮਿਜ਼ਾਈਲਾਂ, 106 ਡਰੋਨ ਦਾਗੇ; ਜ਼ੇਲੇਂਸਕੀ ਨੇ ਕਿਹਾ- ਪੁਤਿਨ ਨੇ ਜਾਣਬੁੱਝ ਕੇ ਇਸ ਦਿਨ ਨੂੰ ਚੁਣਿਆ