ਨਵੀਂ ਦਿੱਲੀ, 5 ਸਤੰਬਰ 2024 – ਅਮਰੀਕੀ ਸੂਬੇ ਟੈਕਸਾਸ ਦੇ ਏਨਾ ਸ਼ਹਿਰ ‘ਚ ਸੜਕ ਹਾਦਸੇ ‘ਚ ਚਾਰ ਭਾਰਤੀਆਂ ਦੀ ਮੌਤ ਹੋ ਗਈ ਹੈ। ਚਾਰੇ ਵਿਅਕਤੀ ਬੈਂਟਨਵਿਲੇ ਵੱਲ ਜਾ ਰਹੇ ਸਨ। ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਐਸਯੂਵੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਇਸ ਕਾਰਨ SUV ਨੂੰ ਅੱਗ ਲੱਗ ਗਈ।
ਟੱਕਰ ਕਾਰਨ ਚਾਰੇ ਵਿਅਕਤੀ ਕਾਰ ‘ਚ ਹੀ ਫਸ ਗਏ ਅਤੇ ਉਹ ਸੜ ਗਏ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਵਿੱਚ ਆਰੀਅਨ ਰਘੂਨਾਥ ਓਰਮਾਪਤੀ ਅਤੇ ਫਾਰੂਕ ਸ਼ੇਖ ਵਾਸੀ ਹੈਦਰਾਬਾਦ, ਲੋਕੇਸ਼ ਪਲਚਰਲਾ ਵਾਸੀ ਤੇਲੰਗਾਨਾ ਅਤੇ ਦਰਸ਼ਿਨੀ ਵਾਸੂਦੇਵਨ ਵਾਸੀ ਤਾਮਿਲਨਾਡੂ ਸ਼ਾਮਲ ਹਨ।
ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਚਾਰਾਂ ਨੇ ਬੈਂਟਨਵਿਲੇ ਵੱਲ ਜਾਣ ਲਈ ਐਪ ਦੀ ਮਦਦ ਨਾਲ ਕਾਰਪੂਲ ਕੀਤੀ ਸੀ। ਇਸ ਟੱਕਰ ਵਿੱਚ ਕੁੱਲ ਪੰਜ ਵਾਹਨ ਸ਼ਾਮਲ ਸਨ। ਹਾਦਸੇ ‘ਚ ਲਾਸ਼ਾਂ ਇਸ ਤਰ੍ਹਾਂ ਸੜ ਗਈਆਂ ਕਿ ਉਨ੍ਹਾਂ ਦੀ ਪਛਾਣ ਕਰਨੀ ਮੁਸ਼ਕਿਲ ਸੀ। ਬਾਅਦ ਵਿੱਚ ਜਾਂਚ ਅਧਿਕਾਰੀਆਂ ਨੇ ਇੱਕ ਕਾਰ ਪੂਲਿੰਗ ਐਪ ਦੀ ਮਦਦ ਨਾਲ ਚਾਰ ਮ੍ਰਿਤਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ। ਹਾਦਸੇ ‘ਚ ਜਾਨ ਗੁਆਉਣ ਵਾਲੀ ਦਰਸ਼ਨੀ ਦੇ ਪਿਤਾ ਨੇ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਮਦਦ ਦੀ ਅਪੀਲ ਕੀਤੀ ਹੈ।