ਚੀਨ ਦੇ ਗਾਂਸੂ-ਕਿੰਘਾਈ ਸੂਬੇ ਵਿੱਚ 6.2 ਤੀਬਰਤਾ ਦਾ ਭੂਚਾਲ, 116 ਲੋਕਾਂ ਦੀ ਮੌ+ਤ, 200 ਤੋਂ ਵੱਧ ਜ਼ਖ਼ਮੀ

  • ਪਾਕਿਸਤਾਨ ‘ਚ ਵੀ ਭੂਚਾਲ ਦੇ ਝਟਕੇ ਕੀਤੇ ਗਏ ਮਹਿਸੂਸ

ਨਵੀਂ ਦਿੱਲੀ, 19 ਦਸੰਬਰ 2023 – ਸੋਮਵਾਰ (18 ਦਸੰਬਰ) ਰਾਤ ਨੂੰ ਚੀਨ ਦੇ ਉੱਤਰ-ਪੱਛਮ ਵਿਚ ਗਾਂਸੂ ਅਤੇ ਕਿੰਗਹਾਈ ਸੂਬਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਚਾਈਨਾ ਭੂਚਾਲ ਨੈੱਟਵਰਕ ਕੇਂਦਰ (CENC) ਮੁਤਾਬਕ ਭੂਚਾਲ ਦੀ ਤੀਬਰਤਾ 6.2 ਸੀ। ਰਿਪੋਰਟਾਂ ਮੁਤਾਬਕ ਭੂਚਾਲ ਦੇ ਝਟਕੇ ਪਾਕਿਸਤਾਨ ਤੱਕ ਮਹਿਸੂਸ ਕੀਤੇ ਗਏ।

ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਮੁਤਾਬਕ ਦੋਵਾਂ ਸੂਬਿਆਂ ‘ਚ ਕਰੀਬ 116 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਗਾਂਸੂ ‘ਚ 105 ਅਤੇ ਗੁਆਂਢੀ ਸੂਬੇ ਚਿੰਗਹਾਈ ‘ਚ 11 ਲੋਕਾਂ ਦੀ ਮੌਤ ਹੋ ਗਈ ਹੈ।

ਭੂਚਾਲ ਦਾ ਕੇਂਦਰ ਗਾਂਸੂ ਦੀ ਜਿਸ਼ੀਸ਼ਾਨ ਕਾਉਂਟੀ ਵਿੱਚ ਜ਼ਮੀਨ ਤੋਂ 10 ਕਿਲੋਮੀਟਰ ਹੇਠਾਂ, ਕਿੰਗਹਾਈ ਦੀ ਸਰਹੱਦ ਤੋਂ ਲਗਭਗ 5 ਕਿਲੋਮੀਟਰ (3 ਮੀਲ) ਦੂਰ ਸੀ। ਹਾਲਾਂਕਿ ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਭੂਚਾਲ ਦੀ ਤੀਬਰਤਾ 5.9 ਦੱਸੀ ਹੈ।

ਚੀਨ ਦੇ ਸੀਸੀਟੀਵੀ ਨਿਊਜ਼ ਮੁਤਾਬਕ ਭੂਚਾਲ ਕਾਰਨ ਪਾਣੀ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਵੱਡਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਆਵਾਜਾਈ ਅਤੇ ਸੰਚਾਰ ਵੀ ਟੁੱਟ ਗਿਆ ਹੈ। ਦੂਜੇ ਪਾਸੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬਚਾਅ ਦਲਾਂ ਨੂੰ ਭੂਚਾਲ ਨਾਲ ਜ਼ਖਮੀ ਹੋਏ ਲੋਕਾਂ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਯਤਨ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਭੂਚਾਲ ਪ੍ਰਭਾਵਿਤ ਲੋਕਾਂ ਲਈ ਢੁੱਕਵੇਂ ਪ੍ਰਬੰਧ ਕਰਨ ਦੇ ਵੀ ਆਦੇਸ਼ ਦਿੱਤੇ।

ਭੂਚਾਲ ਤੋਂ ਬਾਅਦ, ਕੁੱਲ 1,440 ਫਾਇਰਫਾਈਟਰਜ਼ ਨੂੰ ਬਚਾਅ ਕਾਰਜਾਂ ਲਈ ਪ੍ਰਭਾਵਿਤ ਖੇਤਰਾਂ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗਾਂਸੂ ਅਤੇ ਆਸਪਾਸ ਦੇ ਸੂਬਿਆਂ ਤੋਂ 1,603 ਫਾਇਰਫਾਈਟਰਜ਼ ਨੂੰ ਸਟੈਂਡਬਾਏ ‘ਤੇ ਰੱਖਿਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੋਹਾਲੀ ਐਨਕਾਊਂਟਰ ‘ਚ ਫੜੇ ਗਏ ਗੈਂਗਸਟਰ ਦਾ ਪਿਤਾ ਵੀ ਗ੍ਰਿਫਤਾਰ, ਪੜ੍ਹੋ ਕੀ ਹੈ ਮਾਮਲਾ

IPL ਦੇ 17ਵੇਂ ਸੀਜ਼ਨ ਲਈ ਮਿੰਨੀ ਨਿਲਾਮੀ ਅੱਜ, 333 ਖਿਡਾਰੀਆਂ ‘ਤੇ ਲੱਗੇਗੀ ਬੋਲੀ