- ਪਿਛਲੇ 120 ਸਾਲਾਂ ‘ਚ ਇਸ ਖੇਤਰ ਵਿੱਚ ਇਹ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਸੀ
ਨਵੀਂ ਦਿੱਲੀ, 9 ਸਤੰਬਰ 2023 – ਅਫਰੀਕੀ ਦੇਸ਼ ਮੋਰੋਕੋ ‘ਚ ਸ਼ੁੱਕਰਵਾਰ ਰਾਤ ਨੂੰ 7.2 ਤੀਬਰਤਾ ਦਾ ਭੂਚਾਲ ਆਇਆ। ਇਸ ਵਿੱਚ ਹੁਣ ਤੱਕ 151 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕੀ ਰਾਜ ਭੂ-ਵਿਗਿਆਨ ਸਰਵੇਖਣ ਦੇ ਅਨੁਸਾਰ, ਇਹ ਖੇਤਰ ਵਿੱਚ 120 ਸਾਲਾਂ ਵਿੱਚ ਆਇਆ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਹੈ। ਮੋਰੱਕੋ ਦੇ ਸਰਕਾਰੀ ਟੈਲੀਵਿਜ਼ਨ ਨੇ ਦੱਸਿਆ ਕਿ ਭੂਚਾਲ ਕਾਰਨ ਕਈ ਇਮਾਰਤਾਂ ਢਹਿ ਗਈਆਂ ਹਨ।
ਭੂਚਾਲ ਨਾਲ ਜੁੜੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ ‘ਚ ਲੋਕ ਭੱਜਦੇ ਨਜ਼ਰ ਆ ਰਹੇ ਹਨ। ਭੂਚਾਲ ਦਾ ਕੇਂਦਰ ਐਟਲਸ ਪਹਾੜਾਂ ਦੇ ਨੇੜੇ ਇਘਿਲ ਨਾਂ ਦਾ ਪਿੰਡ ਦੱਸਿਆ ਜਾਂਦਾ ਹੈ। ਜੋ ਮਾਰਾਕੇਸ਼ ਸ਼ਹਿਰ ਤੋਂ 70 ਕਿਲੋਮੀਟਰ ਦੀ ਦੂਰੀ ‘ਤੇ ਹੈ। ਭੂਚਾਲ ਦੀ ਡੂੰਘਾਈ ਜ਼ਮੀਨ ਤੋਂ 18.5 ਕਿਲੋਮੀਟਰ ਹੇਠਾਂ ਸੀ।
ਭਾਰਤੀ ਸਮੇਂ ਮੁਤਾਬਕ ਸਵੇਰੇ 3.41 ਵਜੇ ਇੱਥੇ ਭੂਚਾਲ ਆਇਆ ਸੀ। ਭੂਚਾਲ ਦੇ ਝਟਕੇ ਪੁਰਤਗਾਲ ਅਤੇ ਅਲਜੀਰੀਆ ਤੱਕ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਅਨੁਸਾਰ ਉੱਤਰੀ ਅਫਰੀਕਾ ਵਿੱਚ ਭੂਚਾਲ ਬਹੁਤ ਘੱਟ ਆਉਂਦੇ ਹਨ। ਇਸ ਤੋਂ ਪਹਿਲਾਂ 1960 ਵਿੱਚ ਅਗਾਦੀਰ ਨੇੜੇ 5.8 ਤੀਬਰਤਾ ਦਾ ਭੂਚਾਲ ਆਇਆ ਸੀ। ਜਿਸ ‘ਚ ਹਜ਼ਾਰਾਂ ਲੋਕ ਮਾਰੇ ਗਏ ਸਨ।