ਅਮਰੀਕਾ ‘ਚ 7.3 ਦੀ ਤੀਬਰਤਾ ਦਾ ਆਇਆ ਭੂਚਾਲ, ਸੁਨਾਮੀ ਦੀ ਚਿਤਾਵਨੀ

ਨਵੀਂ ਦਿੱਲੀ, 17 ਜੁਲਾਈ 2025 – ਅਮਰੀਕੀ ਸੂਬੇ ਅਲਾਸਕਾ ਵਿੱਚ ਵੀਰਵਾਰ ਸਵੇਰੇ 2 ਵਜੇ ਦੇ ਕਰੀਬ (ਭਾਰਤੀ ਸਮੇਂ ਅਨੁਸਾਰ) ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸਦੀ ਤੀਬਰਤਾ 7.3 ਸੀ। ਇਸ ਤੋਂ ਬਾਅਦ, ਸੂਬੇ ਦੇ ਤੱਟਵਰਤੀ ਖੇਤਰਾਂ ਵਿੱਚ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਹਾਲਾਂਕਿ, ਕੁਝ ਘੰਟਿਆਂ ਬਾਅਦ ਇਸਨੂੰ ਵਾਪਸ ਲੈ ਲਿਆ ਗਿਆ

ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਦੇ ਅਨੁਸਾਰ, ਭੂਚਾਲ ਅਲਾਸਕਾ ਦੇ ਪੋਪੋਫ ਟਾਪੂ ‘ਤੇ ਸੈਂਡ ਪੁਆਇੰਟ ਦੇ ਨੇੜੇ ਆਇਆ। ਇਸਦਾ ਕੇਂਦਰ ਜ਼ਮੀਨ ਤੋਂ 36 ਕਿਲੋਮੀਟਰ ਹੇਠਾਂ ਸੀ। ਹਾਲਾਂਕਿ, ਅਜੇ ਤੱਕ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।ਅਲਾਸਕਾ ਭੂਚਾਲ ਏਜੰਸੀ ਦੇ ਅਨੁਸਾਰ, ਇੱਥੇ ਇੱਕ ਹਫ਼ਤੇ ਵਿੱਚ ਲਗਭਗ 400 ਭੂਚਾਲ ਦਰਜ ਕੀਤੇ ਗਏ। 16 ਜੁਲਾਈ ਨੂੰ ਅਟਕਾ ਨੇੜੇ 5.1 ਤੀਬਰਤਾ ਦਾ ਸਭ ਤੋਂ ਵੱਡਾ ਭੂਚਾਲ ਆਇਆ ਸੀ।

ਮਿਸ਼ੀਗਨ ਟੈਕਨਾਲੋਜੀਕਲ ਯੂਨੀਵਰਸਿਟੀ ਦੇ ਮੁਤਾਬਕ , 7.0 ਤੋਂ 7.9 ਤੀਬਰਤਾ ਵਾਲੇ ਭੂਚਾਲ ਨੂੰ ਨੁਕਸਾਨ ਪਹੁੰਚਾਉਣ ਦੇ ਸਮਰੱਥ ਮੰਨਿਆ ਜਾਂਦਾ ਹੈ। ਅਲਾਸਕਾ ਵਿੱਚ ਹਰ ਸਾਲ ਲਗਭਗ 10-15 ਅਜਿਹੇ ਭੂਚਾਲ ਦਰਜ ਕੀਤੇ ਜਾਂਦੇ ਹਨ। ਵੀਰਵਾਰ ਨੂੰ ਅਲਾਸਕਾ ਵਿੱਚ ਆਏ ਭੂਚਾਲ ਕਾਰਨ ਪਾਰਕਿੰਗ ਵਿੱਚ ਖੜ੍ਹੇ ਵਾਹਨ ਹਿੱਲਣ ਲੱਗ ਪਏ। ਭੂਚਾਲ ਤੋਂ ਬਚਣ ਲਈ ਲੋਕ ਸੜਕਾਂ ‘ਤੇ ਇਕੱਠੇ ਹੋ ਗਏ। ਅਲਾਸਕਾ ਵਿੱਚ ਭੂਚਾਲ ਦੀ ਤੀਬਰਤਾ 7.3 ਮਾਪੀ ਗਈ। ਲੋਕਾਂ ਨੂੰ ਸੁਰੱਖਿਆ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

Shopping Mall ‘ਚ ਭਿਆਨਕ ਅੱਗ ਲੱਗਣ ਕਾਰਨ 60 ਲੋਕਾਂ ਦੀ ਮੌਤ

ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਪੂਰੇ ਸੂਬੇ ‘ਚ ਭਿਖਾਰੀਆਂ ਦੇ ਹੋਣਗੇ DNA ਟੈਸਟ