ਅਮਰੀਕਾ ‘ਚ ਪੂਰੇ ਪਰਿਵਾਰ ਸਮੇਤ ਭਾਰਤੀ ਮੂਲ ਦੇ ਚਾਰ ਵਿਅਕਤੀ ਅਗਵਾ, ਪੁਲਿਸ ਜਾਂਚ ‘ਚ ਜੁਟੀ

ਨਵੀਂ ਦਿੱਲੀ, 4 ਅਕਤੂਬਰ 2022 – ਅਮਰੀਕਾ ਦੇ ਕੈਲੀਫੋਰਨੀਆ ਦੇ ਮਰਸਡ ਕਾਊਂਟੀ ਤੋਂ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਭਾਰਤੀ ਮੂਲ ਦੀ 8 ਮਹੀਨੇ ਦੀ ਬੱਚੀ ਅਤੇ ਉਸ ਦੇ ਮਾਤਾ-ਪਿਤਾ ਨੂੰ ਸੋਮਵਾਰ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਰਸਡ ਕਾਊਂਟੀ ਸ਼ੈਰਿਫ ਦੇ ਦਫਤਰ ਨੇ ਸੋਮਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਜਸਦੀਪ ਸਿੰਘ (36), ਜਸਲੀਨ ਕੌਰ (27) ਅਤੇ ਉਨ੍ਹਾਂ ਦੀ 8 ਸਾਲ ਦੀ ਧੀ ਆਰੋਹੀ ਢੇਰੀ ਤੋਂ ਇਲਾਵਾ 39 ਸਾਲਾ ਅਮਨਦੀਪ ਸਿੰਘ ਨੂੰ ਅਗਵਾ ਕਰ ਲਿਆ ਗਿਆ ਹੈ।

ਕੈਲੀਫੋਰਨੀਆ ਪੁਲਿਸ ਨੇ ਸ਼ੱਕੀ ਨੂੰ ਹਥਿਆਰਬੰਦ ਅਤੇ “ਬਹੁਤ ਖਤਰਨਾਕ” ਦੱਸਿਆ ਹੈ। ਪੁਲਿਸ ਨੇ ਅਜੇ ਤੱਕ ਘਟਨਾ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਮਾਮਲੇ ਦੀ ਜਾਂਚ ਮੁੱਢਲੇ ਪੜਾਅ ‘ਤੇ ਚੱਲ ਰਹੀ ਹੈ। ਹਾਲਾਂਕਿ, ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਹਾਈਵੇਅ-59 ਦੇ 800 ਬਲਾਕ ਵਿੱਚ ਇੱਕ ਵਪਾਰਕ ਕੇਂਦਰ ਤੋਂ ਜ਼ਬਰਦਸਤੀ ਅਗਵਾ ਕੀਤਾ ਗਿਆ ਸੀ।

NBC ਨਿਊਜ਼ ਨੇ ਦੱਸਿਆ ਕਿ ਪੁਲਿਸ ਅਧਿਕਾਰੀਆਂ ਨੇ ਅਜੇ ਤੱਕ ਅਗਵਾ ਦੇ ਮਕਸਦ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਸ ਦੇ ਨਾਲ ਹੀ, ਸ਼ੈਰਿਫ ਦਫਤਰ ਨੇ ਸੋਮਵਾਰ ਨੂੰ ਜਨਤਾ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਕੋਲ ਨਹੀਂ ਜਾਣਾ ਚਾਹੀਦਾ ਅਤੇ, ਜੇ ਕੋਈ ਸ਼ੱਕੀ ਦਿਖਾਈ ਦਿੰਦਾ ਹੈ, ਤਾਂ ਤੁਰੰਤ 911 ‘ਤੇ ਕਾਲ ਕਰਕੇ ਸੂਚਿਤ ਕਰੋ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਟਾਰੀ ਬਾਰਡਰ ਤੋਂ 3 ਕਰੋੜ ਦੀ ਡਰੱਗਜ਼ ਬਰਾਮਦ: ਪਾਕਿਸਤਾਨੀ ਡਰਾਈਵਰ ਗ੍ਰਿਫਤਾਰ, ਅਫਗਾਨਿਸਤਾਨ ਦਾ ਮਾਲ ਲੈ ਕੇ ਪਹੁੰਚਿਆ ਸੀ ICP

PFI ‘ਤੇ NIA ਦੀ ਤਾਜ਼ਾ ਮਾਮਲਿਆਂ ਉੱਪਰ ਜਾਂਚ ਵਿਚ ਹੋਏ ਦਹਿਲਾਉਣ ਵਾਲੇ ਖੁਲਾਸੇ – Gurpreet Singh Sandhu