ਉੱਪਰ ਈਰਾਨ ਦੀਆਂ ਮਿਜ਼ਾਈਲਾਂ ਤੇ ਹੇਠਾਂ ਜੋੜੇ ਨੇ ਕੀਤਾ ਵਿਆਹ

ਨਵੀਂ ਦਿੱਲੀ, 2 ਅਕਤੂਬਰ 2024 – ਈਰਾਨ ਅਤੇ ਇਜ਼ਰਾਈਲ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਮੰਗਲਵਾਰ ਦੇਰ ਰਾਤ ਈਰਾਨ ਨੇ ਇਜ਼ਰਾਈਲ ‘ਤੇ ਸੈਂਕੜੇ ਮਿਜ਼ਾਈਲਾਂ ਦਾਗੀਆਂ, ਜਿਸ ਤੋਂ ਬਾਅਦ ਇਜ਼ਰਾਈਲ ਨੇ ਬਦਲਾ ਲੈਣ ਦੀ ਗੱਲ ਕਹੀ। ਹਾਲਾਂਕਿ ਇਜ਼ਰਾਈਲ ਦਾ ਕਹਿਣਾ ਹੈ ਕਿ ਇਸ ਹਮਲੇ ਕਾਰਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ।ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ‘ਚ ਆਸਮਾਨ ‘ਚ ਮਿਜ਼ਾਈਲਾਂ ਨਜ਼ਰ ਆ ਰਹੀਆਂ ਹਨ ਅਤੇ ਲੋਕ ਵਿਆਹ ਵੀ ਕਰ ਰਹੇ ਹਨ। ਇਹ ਨਜ਼ਾਰਾ ਇੰਝ ਲੱਗਦਾ ਹੈ ਜਿਵੇਂ ਆਤਿਸ਼ਬਾਜ਼ੀ ਦੇ ਵਿਚਕਾਰ ਕੋਈ ਵਿਆਹ ਹੋ ਰਿਹਾ ਹੋਵੇ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਇਹ ਤਸਵੀਰਾਂ ਕਦੋਂ ਲਈਆਂ ਗਈਆਂ ਸਨ ਅਤੇ ਕੀ ਇਹ ਅਸਲ ਵਿੱਚ ਇਸ ਯੁੱਧ ਦੌਰਾਨ ਲਈਆਂ ਗਈਆਂ ਹਨ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਯਹੂਦੀ ਜੋੜਾ ਵਿਆਹ ਕਰਵਾ ਰਿਹਾ ਹੈ। ਤਸਵੀਰ ਦੇ ਨਾਲ ਲਿਖਿਆ ਹੈ ਕਿ ਇਸ ਇਜ਼ਰਾਈਲੀ ਜੋੜੇ ਨੇ ਕਿਹਾ- ਸਾਡੇ ਵਿਆਹ ਵਾਲੇ ਦਿਨ ਈਰਾਨੀ ਮਿਜ਼ਾਈਲਾਂ ਨੇ ਆਸਮਾਨ ਨੂੰ ਸਜਾਇਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨੇਪਾਲ ਕੁਦਰਤੀ ਆਫ਼ਤ: ਹੋਇਆ ਭਾਰੀ ਨੁਕਸਾਨ, ਮਰਨ ਵਾਲਿਆਂ ਦੀ ਗਿਣਤੀ ਹੋਈ 224

ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ: ਛੇ ਮਹੀਨੇ ਪਹਿਲਾਂ ਵੱਡੇ ਭਾਈ ਦਾ ਵੀ ਹੋਇਆ ਸੀ ਕਤਲ