ਪੇਜਰਾਂ ਵਿੱਚ ਹੋਏ ਧਮਾਕਿਆਂ ਤੋਂ ਬਾਅਦ ਹੁਣ ਲੇਬਨਾਨ ਵਿੱਚ ਵਾਕੀ-ਟਾਕੀ ਧਮਾਕਾ, 14 ਦੀ ਮੌਤ, 450 ਜ਼ਖਮੀ

  • ਵਾਕੀ-ਟਾਕੀ ਦੀ ਹਿਜ਼ਬੁੱਲਾ ਕਰਦਾ ਹੈ ਵਰਤੋਂ
  • ਪੇਜਰ ਧਮਾਕੇ ਦੇ ਪੀੜਤ ਦੇ ਜਨਾਜੇ ਦੌਰਾਨ ਵੀ ਹੋਇਆ ਧਮਾਕਾ

ਲੇਬਲਾਨ, 19 ਸਤੰਬਰ 2024 – ਲੇਬਨਾਨ ਵਿੱਚ ਮੰਗਲਵਾਰ ਨੂੰ ਪੇਜਰਾਂ ਵਿੱਚ ਹੋਏ ਧਮਾਕਿਆਂ ਤੋਂ ਬਾਅਦ ਬੁੱਧਵਾਰ ਨੂੰ ਵਾਕੀ-ਟਾਕੀਜ਼ ਵਿੱਚ ਧਮਾਕੇ ਹੋਏ ਹਨ। ਅਲ ਜਜ਼ੀਰਾ ਮੁਤਾਬਕ ਇਸ ਹਮਲੇ ‘ਚ ਹੁਣ ਤੱਕ 14 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 450 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ। ਰਾਜਧਾਨੀ ਬੇਰੂਤ ਦੇ ਕਈ ਇਲਾਕਿਆਂ ‘ਚ ਸੋਲਰ ਸਿਸਟਮ ‘ਚ ਧਮਾਕੇ ਹੋਣ ਦੀ ਸੂਚਨਾ ਵੀ ਸਾਹਮਣੇ ਆਈ ਹੈ।

ਇਨ੍ਹਾਂ ‘ਚੋਂ ਇਕ ਧਮਾਕਾ ਹਿਜ਼ਬੁੱਲਾ ਦੇ ਸੰਸਦ ਮੈਂਬਰ ਅਲੀ ਅੰਮਰ ਦੇ ਬੇਟੇ ਦੇ ਅੰਤਿਮ ਸਸਕਾਰ ਦੌਰਾਨ ਹੋਇਆ। ਉਹ 17 ਸਤੰਬਰ ਨੂੰ ਪੇਜਰ ਵਿੱਚ ਹੋਏ ਧਮਾਕੇ ਵਿੱਚ ਮਾਰਿਆ ਗਿਆ ਸੀ। ਲੇਬਨਾਨ ਵਿੱਚ ਹਿਜ਼ਬੁੱਲਾ ਲੜਾਕੇ ਇੱਕ ਦੂਜੇ ਨਾਲ ਗੱਲਬਾਤ ਕਰਨ ਲਈ ਇਹਨਾਂ ਵਾਕੀ-ਟਾਕੀਜ਼ ਦੀ ਵਰਤੋਂ ਕਰਦੇ ਹਨ।

ਇਨ੍ਹਾਂ ਵਾਕੀ ਟਾਕੀਜ਼ ਦਾ ਨਾਂ ICOM V 82 ਹੈ, ਜੋ ਜਾਪਾਨ ‘ਚ ਬਣੀਆਂ ਹਨ। ਮੱਧ ਪੂਰਬ ਵਿੱਚ ਤਣਾਅ ਦੇ ਵਿਚਕਾਰ ਲੇਬਨਾਨ ਵਿੱਚ ਇਹ ਦੂਜਾ ਵੱਡਾ ਤਕਨੀਕੀ ਹਮਲਾ ਹੈ। ਇਸ ਤੋਂ ਪਹਿਲਾਂ ਬ੍ਰਿਟਿਸ਼ ਨਿਊਜ਼ ਏਜੰਸੀ ਰਾਇਟਰਜ਼ ਨੇ ਆਪਣੀ ਰਿਪੋਰਟ ‘ਚ ਦਾਅਵਾ ਕੀਤਾ ਸੀ ਕਿ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਨੇ ਹਿਜ਼ਬੁੱਲਾ ਦੇ 5000 ਪੇਜ਼ਰਾਂ ‘ਚ ਵਿਸਫੋਟਕ ਲਗਾਏ ਸਨ।

ਇਹ ਪੇਜਰ ਕੋਡ ਦੀ ਮਦਦ ਨਾਲ ਕੰਮ ਕਰਦੇ ਹਨ। ਉਨ੍ਹਾਂ ਨੂੰ ਇਸ ਸਾਲ ਦੇ ਸ਼ੁਰੂ ਵਿੱਚ ਲੇਬਨਾਨ ਭੇਜਿਆ ਗਿਆ ਸੀ। ਮੰਗਲਵਾਰ ਨੂੰ ਇਨ੍ਹਾਂ ਪੇਜਰਾਂ ‘ਤੇ ਇਕ ਸੰਦੇਸ਼ ਆਇਆ ਜਿਸ ਨੇ ਵਿਸਫੋਟਕ ਨੂੰ ਸਰਗਰਮ ਕਰ ਦਿੱਤਾ। ਹਮਲੇ ‘ਚ 12 ਲੋਕਾਂ ਦੀ ਮੌਤ ਹੋ ਗਈ ਸੀ। ਮਰਨ ਵਾਲਿਆਂ ਵਿਚ ਹਿਜ਼ਬੁੱਲਾ ਦੇ 8 ਮੈਂਬਰ ਅਤੇ 2 ਬੱਚੇ ਸ਼ਾਮਲ ਹਨ। ਇਸ ਹਮਲੇ ‘ਚ 3000 ਤੋਂ ਵੱਧ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚ ਲੇਬਨਾਨ ਵਿੱਚ ਈਰਾਨ ਦਾ ਰਾਜਦੂਤ ਵੀ ਸ਼ਾਮਲ ਹੈ।

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਨੇ ਲੇਬਨਾਨ ਵਿੱਚ ਪੇਜਰ ਅਤੇ ਵਾਕੀ ਟਾਕੀ ਧਮਾਕੇ ਦੇ ਸਬੰਧ ਵਿੱਚ ਇੱਕ ਮੀਟਿੰਗ ਬੁਲਾਈ ਹੈ। ਇਹ ਜਾਣਕਾਰੀ ਯੂਐਨਐਸਸੀ ਦੇ ਪ੍ਰਧਾਨ ਸੈਮੂਅਲ ਜਾਬੋਗਰ ਨੇ ਦਿੱਤੀ। ਸੈਮੂਅਲ UNSC ਵਿੱਚ ਸਲੋਵਾਕੀਆ ਦੇ ਰਾਜਦੂਤ ਹਨ।

ਅਲਜੀਰੀਆ ਨੇ ਅਰਬ ਦੇਸ਼ਾਂ ਦੀ ਤਰਫੋਂ ਇਸ ਬੈਠਕ ਲਈ ਬੇਨਤੀ ਕੀਤੀ ਸੀ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਲੋਕਾਂ ਦੁਆਰਾ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਨਿਸ਼ਾਨਾ ਬਣਾਉਣ ਤੋਂ ਬਚਣ ਲਈ ਕਿਹਾ ਸੀ। ਗੁਟੇਰੇਸ ਨੇ ਕਿਹਾ ਕਿ ਇਹ ਧਮਾਕੇ ਫੌਜੀ ਕਾਰਵਾਈ ਤੋਂ ਪਹਿਲਾਂ ਸਾਵਧਾਨੀ ਵਜੋਂ ਰਣਨੀਤੀ ਦਾ ਹਿੱਸਾ ਸਨ।

ਹਿਜ਼ਬੁੱਲਾ ਦੀ ਕਾਰਜਕਾਰੀ ਕੌਂਸਲ ਦੇ ਮੁਖੀ ਹਾਸ਼ਿਮ ਸਫੀਉਦੀਨ ਨੇ ਬੁੱਧਵਾਰ ਨੂੰ ਹੋਏ ਹਮਲੇ ਤੋਂ ਬਾਅਦ ਇੱਕ ਜਨਤਕ ਬਿਆਨ ਜਾਰੀ ਕਰਕੇ ਬਦਲਾ ਲੈਣ ਦੀ ਧਮਕੀ ਦਿੱਤੀ ਹੈ। ਸਫੀਉਦੀਨ ਨੇ ਅਨੋਖੀ ਸਜ਼ਾ ਦੇਣ ਅਤੇ ਖੂਨੀ ਬਦਲਾ ਲੈਣ ਦੀ ਗੱਲ ਕੀਤੀ। ਹਿਜ਼ਬੁੱਲਾ ਨੇ ਇਨ੍ਹਾਂ ਹਮਲਿਆਂ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸਫੀਉਦੀਨ ਹਿਜ਼ਬੁੱਲਾ ਮੁਖੀ ਹਸਨ ਨਸਰੱਲਾ ਦਾ ਚਚੇਰਾ ਭਰਾ ਅਤੇ ਮੁੱਖ ਸਹਿਯੋਗੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਫਗਾਨਿਸਤਾਨ ਨੇ ਇਤਿਹਾਸ ਰਚਿਆ, ਪਹਿਲੇ ਵਨਡੇ ਵਿੱਚ 6 ਵਿਕਟਾਂ ਨਾਲ ਜਿੱਤ ਕੀਤੀ ਦਰਜ: SA ਨੂੰ 106 ਦੌੜਾਂ ‘ਤੇ ਹੀ ਕੀਤਾ ਆਊਟ

ਡੇਰਾ ਜਗਮਾਲ ਵਾਲੀ ਨੂੰ ਮਿਲਿਆ ਨਵਾਂ ਮੁਖੀ, ਡੇਰਾ ਬਿਆਸ ਮੁਖੀ ਨੇ ਕੀਤੀ ਦਸਤਾਰਬੰਦੀ