ਕੈਨੇਡਾ ਦੇ ਸੂਬੇ ਅਲਬਰਟਾ ਦੀ ਸਰਕਾਰ ਨੇ ਯੂਨੀਵਰਸਿਟੀ ਆਫ਼ ਕੈਲਗਰੀ ਦੀ ਸੈਨੇਟ ਵਿੱਚ ਪੰਜਾਬੀ ਨੂੰ ਬਣਾਇਆ ਸੈਨੇਟਰ

ਅਲਬਰਟਾ (ਕੈਨੇਡਾ), 14 ਜੁਲਾਈ 20204 – ਕੈਨੇਡਾ ਦੇ ਸੂਬੇ ਅਲਬਰਟਾ ਦੀ ਸਰਕਾਰ ਵੱਲੋਂ ਦੇਸ਼ ਦੀਆਂ ਸਭ ਤੋਂ ਵੱਡੀਆਂ ਯੂਨੀਵਰਸਿਟੀਆਂ ਵਿੱਚ ਆਉਂਦੀ ਯੂਨੀਵਰਸਿਟੀ ਆਫ਼ ਕੈਲਗਰੀ ਦੀ ਸੈਨੇਟ ਵਿੱਚ ਸਥਾਨਕ ਪੰਜਾਬੀ ਭਾਈਚਾਰੇ ਦੇ ਜਾਣੇ ਪਹਿਚਾਣੇ ਅਮਨਜੋਤ ਸਿੰਘ ਪਨੂੰ ਦੀ ਨਾਮਜ਼ਦਗੀ ਬਤੌਰ ਸੈਨੇਟਰ ਵਜੋਂ ਕੀਤੀ ਗਈ ਹੈ। ਅਲਬਰਟਾ ਸੂਬੇ ਦੀ ਤਕਨੀਕੀ ਸਿੱਖਿਆ ਮੰਤਰੀ ਰਾਜਨ ਸਾਹਨੀ ਵੱਲੋਂ ਪਹਿਲੀ ਜੁਲਾਈ 2024 ਤੋਂ ਕੀਤੀ ਗਈ ਇਹ ਨਾਮਜ਼ਦਗੀ ਅਗਲੇ ਤਿੰਨ ਸਾਲਾਂ ਲਈ ਹੈ। ਦੱਸਣ ਯੋਗ ਹੈ ਕਿ ਕੁੱਲ 62 ਵੱਖ ਵੱਖ ਮੈਂਬਰਾਂ ਵਿੱਚੋਂ ਪੰਨੂੰ ਮੋਜੂਦਾ ਸੈਨੇਟ ਦੇ ਦੂਸਰੇ ਦਸਤਾਰ-ਧਾਰੀ ਅਤੇ ਤੀਸਰੇ ਪੰਜਾਬੀ ਮੂਲ ਦੇ ਸੈਨੇਟਰ ਹਨ।

ਪਨੂੰ ਨੇ ਆਪਣੀ ਨਾਮਜ਼ਦਗੀ ਪ੍ਰਤੀ ਮਨਿਸਟਰ ਸਾਹਨੀ ਅਤੇ ਪ੍ਰੀਮੀਅਰ ਡੈਨੀਅਲ ਸਮਿੱਥ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਉਹ ਯੂਨੀਵਰਸਿਟੀ ਦਾ ਸਥਾਨਕ ਭਾਈਚਾਰੇ ਨਾਲ ਬਿਹਤਰ ਤਾਲਮੇਲ ਸਥਾਪਿਤ ਕਰਨ ਤੇ ਜ਼ੋਰ ਦੇਣਗੇ ਉੱਥੇ ਹੀ ਪੰਜਾਬ ਦੀਆਂ ਯੂਨੀਵਰਸਿਟੀਆਂ ਨਾਲ ਤਾਲਮੇਲ ਬਣਾ ਕੇ ਕੈਲਗਰੀ ਦੇ ਲੋਕ ਹਿੱਤਾਂ ਦੀ ਪ੍ਰਤੀਨਿਧਤਾ ਕਰਨ ਤੇ ਆਪਣਾ ਧਿਆਨ ਕੇਂਦਰਿਤ ਕਰਨਗੇ। ਜਿਕਰਯੋਗ ਹੈ ਕਿ ਯੂਨੀਵਰਸਿਟੀ ਆਫ ਕੈਲਗਰੀ ਕੈਨੇਡਾ ਦੀ ਅੱਠਵੀਂ ਸਭ ਤੋਂ ਵੱਡੀ ਯੂਨੀਵਰਸਿਟੀ ਹੈ ਜਿਸ ਵਿੱਚ ਲਗਭਗ 36000 ਵਿਦਿਆਰਥੀ ਪੜਾਈ ਕਰਦੇ ਹਨ।

ਅਮਨਜੋਤ ਸਿੰਘ ਪਨੂੰ ਨੇ ਦੱਸਿਆ ਕਿ ਸੈਨੇਟ ਦਾ ਰੋਲ ਜਿੱਥੇ ਇਹਨਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਜੁੜੀਆਂ ਯੋਜਨਾਵਾਂ ਉਲੀਕਣਾ ਹੁੰਦਾ ਹੈ, ਉੱਥੇ ਹੀ ਸਥਾਨਕ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਯੂਨੀਵਰਸਿਟੀ ਨੂੰ ਪ੍ਰਮੋਟ ਕਰਨਾਂ ਵੀ ਸੈਨੇਟਰਾਂ ਦੇ ਉਦੇਸ਼ਾਂ ਵਿੱਚੋਂ ਇੱਕ ਹੁੰਦਾ ਹੈ। ਪਨੂੰ ਨੇ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਕੈਲਗਰੀ ਦੇ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਯੂਨੀਵਰਸਿਟੀ ਸਿੱਖਿਆ ਨਾਲ ਜੋੜਨ ਦੇ ਨਵੇਂ ਅਤੇ ਪਾਏਦਾਰ ਉਪਰਾਲੇ ਕੀਤੇ ਜਾਣ ਅਤੇ ਨਾਲ ਹੀ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੂੰ ਸ਼ਹਿਰ ਦੇ ਪੰਜਾਬੀ ਭਾਈਚਾਰੇ ਅਤੇ ਸਿਰਕੱਢ ਪੰਜਾਬੀ ਅਦਾਰਿਆਂ, ਚੁਣੇ ਹੋਏ ਨੁਮਾਇੰਦਿਆਂ ਅਤੇ ਐਨ ਜੀ ੳ ਸੰਸਥਾਵਾਂ ਨਾਲ ਮਿਲਾਕੇ, ਪੰਜਾਬੀ ਭਾਈਚਾਰੇ ਵਾਸਤੇ ਯੂਨੀਵਰਸਿਟੀ ਪਾਸੋਂ ਵਿਸ਼ੇਸ਼ ਉਪਰਾਲੇ ਕਰਵਾਏ ਜਾਣ।

ਗੌਰਤਲਬ ਇਹ ਵੀ ਹੈ ਕਿ ਪਨੂੰ ਇਸ ਵੇਲੇ ਕੈਨੇਡਾ ਦੇ ਸ਼ੈਡੋ ਮਨਿਸਟਰ ਆਫ਼ ਫਾਇਨਾਂਸ ਜਸਰਾਜ ਸਿੰਘ ਹੱਲਣ ਦੇ ਡਾਇਰੈਕਟਰ ਆਫ ਆਪਰੇਸ਼ਨਜ ਵੀ ਹਨ। ਉਹ ਕੈਲਗਰੀ ਦੇ ਪੰਜਾਬੀ ਮੀਡੀਆ ਖੇਤਰ ਵਿੱਚ ਵੀ ਸਾਲਾਂ ਬੱਧੀ ਕੰਮ ਕਰਦੇ ਰਹੇ ਹਨ ਅਤੇ ਕੈਨੇਡੀਅਨ ਪੰਜਾਬੀ ਭਾਈਚਾਰੇ ਵਿੱਚ ਉੱਨਾਂ ਦੀ ਵਿਲੱਖਣ ਪਹਿਚਾਣ ਹੈ। ਉਨਾਂ ਦਾ ਪਿਛੋਕੜ ਗੁਰਦਾਸਪੁਰ ਜਿਲੇ ਦੀ ਤਹਿਸੀਲ ਡੇਰਾ ਬਾਬਾ ਨਾਨਕ ਦੇ ਪਿੰਡ ਸਰਫਕੋਟ ਦਾ ਹੈ ਜੋ ਕਿ ਫਤਿਹਗੜ ਚੂੜੀਆਂ ਦੇ ਬਿਲਕੁਲ ਨਜ਼ਦੀਕ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲਖਬੀਰ ਲੰਡਾ ਦੇ ਪੰਜ ਸਾਥੀ ਹਥਿਆਰਾਂ ਸਮੇਤ ਕਾਬੂ

ਪਤੀ ਨਾਲ ਝਗੜੇ ਤੋਂ ਬਾਅਦ ਔਰਤ ਨੇ 4 ਬੱਚਿਆਂ ਸਮੇਤ ਖੂਹ ‘ਚ ਮਾਰੀ ਛਾਲ, ਬੱਚਿਆਂ ਦੀ ਮੌਤ