- Apple Awe Dropping 2025 ਈਵੈਂਟ ਸ਼ੁਰੂ
ਨਵੀਂ ਦਿੱਲੀ, 10 ਸਤੰਬਰ 2025 – Apple Awe Dropping 2025 ਈਵੈਂਟ ਦੀ ਸ਼ੁਰੂਆਤ ਦੇ ਨਾਲ ਹੀ ਕੰਪਨੀ ਦੇ ਸੀਈਓ ਟਿਮ ਕੁੱਕ ਨੇ ਅਗਲੀ ਪੀੜ੍ਹੀ ਦੇ ਉਤਪਾਦਾਂ ਨੂੰ ਲਾਂਚ ਕਰਨਾ ਸ਼ੁਰੂ ਕਰ ਦਿੱਤਾ ਹੈ, ਇਸ ਈਵੈਂਟ ਦੀ ਸ਼ੁਰੂਆਤ ਏਅਰਪੌਡਸ ਪ੍ਰੋ 3 ਦੇ ਲਾਂਚ ਨਾਲ ਹੋਈ।
ਕੰਪਨੀ ਨਵੇਂ ਏਅਰਪੌਡਸ ਤੋਂ ਬਾਅਦ ਹੁਣ ਇਸ ਈਵੈਂਟ ਦੌਰਾਨ ਨਵੀਂ ਘੜੀ ਅਤੇ ਨਵੀਂ ਆਈਫੋਨ 17 ਸੀਰੀਜ਼ ਵੀ ਲਾਂਚ ਕਰ ਸਕਦੀ ਹੈ। ਆਈਓਐਸ 26, ਆਈਪੈਡਓਐਸ 26 ਅਤੇ ਕੰਪਨੀ ਦੇ ਬਾਕੀ ਓਪਰੇਟਿੰਗ ਸਿਸਟਮਾਂ ਦੀ ਰਿਲੀਜ਼ ਮਿਤੀ ਅਤੇ ਅਨੁਕੂਲ ਡਿਵਾਈਸਾਂ ਦਾ ਵੀ ਇਸ ਈਵੈਂਟ ਦੌਰਾਨ ਖੁਲਾਸਾ ਹੋਣ ਦੀ ਸੰਭਾਵਨਾ ਹੈ।
ਐਪਲ ਈਵੈਂਟ ਦੌਰਾਨ ਆਈਫੋਨ 17 ਸੀਰੀਜ਼ ਵਿੱਚ ਚਾਰ ਨਵੇਂ ਮਾਡਲ ਲਾਂਚ ਹੋਣ ਦੀ ਉਮੀਦ ਹੈ। ਆਈਫੋਨ 17, ਆਈਫੋਨ 17 ਪ੍ਰੋ, ਆਈਫੋਨ 17 ਪ੍ਰੋ ਮੈਕਸ ਤੋਂ ਇਲਾਵਾ, ਇਸ ਸਾਲ ਇੱਕ ਨਵਾਂ ਆਈਫੋਨ 17 ਏਅਰ ਵੀ ਲਾਂਚ ਕੀਤਾ ਜਾ ਸਕਦਾ ਹੈ। ਨਵੀਂ ਆਈਫੋਨ 17 ਸੀਰੀਜ਼ ਤੋਂ ਇਲਾਵਾ, ਕੰਪਨੀ ਐਪਲ ਈਵੈਂਟ ਦੌਰਾਨ ਤਿੰਨ ਨਵੇਂ ਸਮਾਰਟਵਾਚ – ਐਪਲ ਵਾਚ ਸੀਰੀਜ਼ 11, ਵਾਚ ਅਲਟਰਾ 3 ਅਤੇ ਵਾਚ ਐਸਈ 3 ਵੀ ਲਾਂਚ ਕਰ ਸਕਦੀ ਹੈ। ਨਵੇਂ ਆਈਫੋਨ ਅਤੇ ਨਵੀਂ ਸਮਾਰਟਵਾਚ ਤੋਂ ਇਲਾਵਾ, 3rd Generation ਦੇ ਏਅਰਪੌਡਸ ਪ੍ਰੋ ਨੂੰ ਵੀ ਲਾਂਚ ਕੀਤੇ ਜਾਣ ਦੀ ਉਮੀਦ ਹੈ।

ਭਾਰਤੀ ਸਮੇਂ ਮੁਤਾਬਕ ਐਪਲ ਈਵੈਂਟ ਰਾਤ 10:30 ਵਜੇ ਸ਼ੁਰੂ ਹੋਇਆ ਹੈ। ਐਪਲ ਈਵੈਂਟ 2025 ਕੰਪਨੀ ਦੀ ਅਧਿਕਾਰਤ ਸਾਈਟ ਤੋਂ ਇਲਾਵਾ ਕੰਪਨੀ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਈਵੈਂਟ ਦੀ ਲਾਈਵ ਸਟ੍ਰੀਮਿੰਗ ਦੇਖੀ ਜਾ ਸਕਦੀ ਹੈ।
