ਇਸਲਾਮਾਬਾਦ, 24 ਨਵੰਬਰ 2022 – ਪਾਕਿਸਤਾਨ ਦੇ ਨਵੇਂ ਫੌਜ ਮੁਖੀ ਦੇ ਨਾਂਅ ਦਾ ਐਲਾਨ ਕਰ ਦਿੱਤਾ ਗਿਆ ਹੈ। ਲੈਫਟੀਨੈਂਟ ਜਨਰਲ ਅਸੀਮ ਮੁਨੀਰ ਪਾਕਿਸਤਾਨ ਦੇ ਨਵੇਂ ਆਰਮੀ ਚੀਫ ਹੋਣਗੇ। ਅਸੀਮ ਮੁਨੀਰ ਜਨਰਲ ਕਮਰ ਜਾਵੇਦ ਬਾਜਵਾ ਦੀ ਥਾਂ ਲੈਣਗੇ। ਮੁਨੀਰ ਨੂੰ ਅਕਤੂਬਰ 2018 ਵਿੱਚ ਖੁਫੀਆ ਮੁਖੀ ਨਿਯੁਕਤ ਕੀਤਾ ਗਿਆ ਸੀ। ਮੁਨੀਰ ਨੂੰ ਜਨਰਲ ਬਾਜਵਾ ਦਾ ਚਹੇਤਾ ਅਫਸਰ ਦੱਸਿਆ ਜਾਂਦਾ ਹੈ।
ਪਾਕਿਸਤਾਨ ਦੇ ਸੂਚਨਾ ਮੰਤਰੀ ਨੇ ਟਵਿੱਟਰ ‘ਤੇ ਲਿਖਿਆ ਕਿ ਮੁਨੀਰ ਨੂੰ ਦੇਸ਼ ਦੀ ਸ਼ਕਤੀਸ਼ਾਲੀ ਸੈਨਾ ਦਾ ਨਵਾਂ ਮੁਖੀ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਨੀਰ ਜਨਰਲ ਕਮਰ ਜਾਵੇਦ ਬਾਜਵਾ ਤੋਂ ਅਹੁਦਾ ਸੰਭਾਲਣਗੇ। ਬਾਜਵਾ ਇਸ ਮਹੀਨੇ ਦੇ ਅੰਤ ‘ਚ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਦਾ ਕਾਰਜਕਾਲ ਕਰੀਬ 6 ਸਾਲ ਦਾ ਸੀ।
ਪਾਕਿਸਤਾਨ ਦੇ ਮੌਜੂਦਾ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ 2016 ਵਿੱਚ ਪਾਕਿਸਤਾਨ ਦੇ ਫੌਜ ਮੁਖੀ ਬਣੇ ਸਨ। ਉਸਦਾ ਪਹਿਲਾ ਕਾਰਜਕਾਲ 29 ਨਵੰਬਰ 2019 ਨੂੰ ਖਤਮ ਹੋਇਆ ਸੀ। ਹਾਲਾਂਕਿ ਬਾਅਦ ‘ਚ ਉਨ੍ਹਾਂ ਨੂੰ 3 ਸਾਲ ਦਾ ਐਕਸਟੈਂਸ਼ਨ ਮਿਲ ਗਿਆ। 61 ਸਾਲਾ ਜਨਰਲ ਬਾਜਵਾ ਦਾ ਕਾਰਜਕਾਲ 29 ਨਵੰਬਰ ਤੱਕ ਹੈ। ਹਾਲਾਂਕਿ ਇਸ ਤੋਂ ਪਹਿਲਾਂ ਪਾਕਿਸਤਾਨ ‘ਚ ਨਵੇਂ ਆਰਮੀ ਚੀਫ ਦਾ ਐਲਾਨ ਹੋ ਚੁੱਕਾ ਹੈ।

