ਟੈਕਸਾਸ, 25 ਮਈ 2022 – ਅਮਰੀਕਾ ਦੇ ਟੈਕਸਾਸ ਦੇ ਉਵਾਲਡੇ ਵਿਚ ਇਕ ਐਲੀਮੈਂਟਰੀ ਸਕੂਲ ਵਿਚ ਘਿਨਾਉਣੀ ਸਮੂਹਿਕ ਗੋਲੀਬਾਰੀ ਦੀ ਘਟਨਾ ਵਾਪਰੀ | ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਨੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ ਕਿਉਂਕਿ ਉਹ ਟੈਕਸਾਸ ਦੇ ਉਵਾਲਡੇ ਵਿਚ ਐਲੀਮੈਂਟਰੀ ਸਕੂਲ ਵਿਚ ਵਾਪਰੀ ਇਸ ਘਿਨਾਉਣੀ ਸਮੂਹਿਕ ਗੋਲੀਬਾਰੀ ਤੋਂ ਡੂੰਘੇ ਸਦਮੇ ਅਤੇ ਦੁਖੀ ਹਨ।
ਜ਼ਿਕਰਯੋਗ ਹੈ ਕਿ ਇਹ ਖਾਸ ਤੌਰ ‘ਤੇ ਦਿਲ ਦਹਿਲਾਉਣ ਵਾਲੀ ਗੱਲ ਹੈ ਕਿ ਜ਼ਿਆਦਾਤਰ ਪੀੜਤ ਬੱਚੇ ਹਨ। ਸਕੂਲ ਅੰਦਰ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਘਟਨਾ ਵਿਚ 18 ਬੱਚਿਆਂ ਸਮੇਤ 3 ਹੋਰ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮਿਲੀ ਜਾਣਕਾਰੀ ਅਨੁਸਾਰ ਟੈਕਸਾਸ ਦੇ ਯੂਵਾਲਡੇ ਦੇ ਰੌਬ ਐਲੀਮੈਂਟਰੀ ਸਕੂਲ ਵਿੱਚ ਇੱਕ 18 ਸਾਲਾ ਵਿਅਕਤੀ ਨੇ ਗੋਲੀਬਾਰੀ ਕੀਤੀ। ਇਸ ਹਮਲੇ ਵਿੱਚ 18 ਵਿਦਿਆਰਥੀਆਂ ਅਤੇ 3 ਅਧਿਆਪਕਾਂ ਦੀ ਮੌਤ ਹੋ ਗਈ। ਗੋਲੀਬਾਰੀ ‘ਚ 13 ਬੱਚੇ, ਸਕੂਲ ਸਟਾਫ਼ ਮੈਂਬਰ ਅਤੇ ਕੁਝ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ।
ਘਟਨਾ ਤੋਂ ਬਾਅਦ ਰਾਸ਼ਟਰ ਨੂੰ ਆਪਣੇ ਸੰਬੋਧਨ ਵਿਚ ਰਾਸ਼ਟਰਪਤੀ ਬਾਈਡੇਨ ਨੇ ਕਿਹਾ ਕਿ ਇਕ ਰਾਸ਼ਟਰ ਦੇ ਰੂਪ ਵਿਚ ਸਾਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਅਸੀਂ ਬੰਦੂਕ ਦੀ ਲਾਬੀ ਦੇ ਖਿਲਾਫ ਕਦੋਂ ਖੜ੍ਹੇ ਹੋਵਾਂਗੇ ਅਤੇ ਸਾਨੂੰ ਕੀ ਕਰਨਾ ਚਾਹੀਦਾ ਹੈ। ਇਹ ਮਾਪੇ ਕਦੇ ਵੀ ਆਪਣੇ ਬੱਚਿਆਂ ਨੂੰ ਨਹੀਂ ਦੇਖਣਗੇ। ਅੱਜ ਕਈ ਰੂਹਾਂ ਨੂੰ ਵਿਛੜ ਗਈਆਂ ਹਨ। ਇਹ ਸਮਾਂ ਹੈ ਕਿ ਅਸੀਂ ਇਸ ਦਰਦ ਨੂੰ ਕਾਰਵਾਈ ਵਿੱਚ ਬਦਲ ਦੇਈਏ।