ਨਵੀਂ ਦਿੱਲੀ, 3 ਅਗਸਤ 2025 – ਵਿਕਟੋਰੀਆ ਦੇ ਲੋਕਾਂ ਨੂੰ ਜਲਦੀ ਹੀ ਹਫ਼ਤੇ ਵਿੱਚ ਦੋ ਦਿਨ ਘਰੋਂ ਕੰਮ ਕਰਨ ਦਾ ਕਾਨੂੰਨੀ ਅਧਿਕਾਰ ਮਿਲ ਸਕਦਾ ਹੈ। 2026 ਵਿੱਚ ਸੂਬੇ ਦੀ ਲੇਬਰ ਸਰਕਾਰ ਦੁਆਰਾ ਸੰਸਦ ਵਿੱਚ ਪ੍ਰਸਤਾਵਿਤ ਬਿਲ ਪੇਸ਼ ਕੀਤਾ ਜਾ ਸਕਦਾ ਹੈ।
ਵਿਕਟੋਰੀਆ ਦੀ ਪ੍ਰੀਮੀਅਰ, ਜੈਕਿੰਟਾ ਐਲਨ ਨੇ ਸ਼ਨੀਵਾਰ ਨੂੰ ਲੇਬਰ ਦੀ ਸਟੇਟ ਕਾਨਫਰੰਸ ਦੀ ਕਰਕੇ ਪ੍ਰਸਤਾਵ ਦਾ ਐਲਾਨ ਕੀਤਾ, ਜੋ ਕਿ ਜੇਕਰ ਸੰਸਦ ਦੁਆਰਾ ਪਾਸ ਹੋ ਜਾਂਦਾ ਹੈ, ਤਾਂ ਵਿਕਟੋਰੀਆ ਦੇਸ਼ ਵਿੱਚ ਰਿਮੋਟ ਤੋਂ ਕੰਮ ਕਰਨ ਦੇ ਅਧਿਕਾਰ ਨੂੰ ਕਾਨੂੰਨ ਬਣਾਉਣ ਵਾਲਾ ਪਹਿਲਾ ਸੂਬਾ ਬਣ ਜਾਵੇਗਾ।
ਐਲਨ ਨੇ ਕਿਹਾ ਕਿ ਜੇਕਰ ਕੋਈ ਕੰਮ ਘਰੋਂ “ਵਾਜਬ” ਢੰਗ ਨਾਲ ਕੀਤਾ ਜਾ ਸਕਦਾ ਹੈ, ਤਾਂ ਕਰਮਚਾਰੀਆਂ ਨੂੰ ਹਫ਼ਤੇ ਵਿੱਚ ਘੱਟੋ-ਘੱਟ ਦੋ ਦਿਨ ਅਜਿਹਾ ਕਰਨ ਦਾ ਕਾਨੂੰਨੀ ਅਧਿਕਾਰ ਹੋਵੇਗਾ। ਅੱਗੇ ਉਸ ਨੇ ਕਿਹਾ ਕਿ ਘਰੋਂ ਕੰਮ ਕਰਨਾ ਪ੍ਰਚੱਲਿਤ ਸੀ, ਇਸਨੇ ਪਰਿਵਾਰਾਂ ਦੇ ਪੈਸੇ ਦੀ ਬਚਤ ਕੀਤੀ, ਭੀੜ-ਭੜੱਕੇ ਨੂੰ ਘਟਾਇਆ ਅਤੇ ਕਰਮਚਾਰੀਆਂ ਦੀ ਵਧੇਰੇ ਭਾਗੀਦਾਰੀ ਦੀ ਆਗਿਆ ਦਿੱਤੀ, ਖਾਸ ਕਰਕੇ ਬੱਚਿਆਂ ਵਾਲੀਆਂ ਔਰਤਾਂ, ਦੇਖਭਾਲ ਕਰਨ ਵਾਲਿਆਂ ਅਤੇ ਅਪਾਹਜ ਲੋਕਾਂ ਨੂੰ ਇਸ ਦਾ ਲਾਭ ਹੋਇਆ।

