ਕੈਨੇਡਾ ਦੇ ਵਿਨੀਪੈਗ ਦੀ ਸੰਸਦ ਵਿੱਚ ਵਿਸਾਖੀ ਵਾਲੇ ਦਿਨ ਨੂੰ ਪੱਗੜੀ ਦਿਵਸ ਵਜੋਂ ਮਨਾਉਣ ਦਾ ਬਿੱਲ ਪਾਸ ਹੋਇਆ

ਲੁਧਿਆਣਾ 1 ਜੂਨ, 2022 – ਹੁਣ ਕੈਨੇਡਾ ਦੇ ਰਾਜ ਵਿਨੀਪੈਗ ਵਿੱਚ ਹਰ ਸਾਲ 13 ਅਪ੍ਰੈਲ ਵਿਸਾਖੀ ਵਾਲੇ ਦਿਨ ਨੂੰ ਪੱਗੜੀ ਦਿਹਾੜੇ ਵਜੋਂ ਮਨਾਇਆ ਜਾਵੇਗਾ । ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਵਿਨੀਪੈਗ ਦੇ ਸੰਸਦੀ ਖੇਤਰ ਬੁਰੋਜ਼ ਦੇ ਐੱਮ ਐੱਲ ਏ ਡਾ. ਦਿਲਜੀਤ ਬਰਾੜ ਨੇ ਦੱਸਿਆ ਕਿ ਇਹ ਬਿੱਲ ਬੀਤੇ ਦਿਨੀਂ ਪਾਸ ਕੀਤਾ ਗਿਆ । 227 ਨੰਬਰ ਬਿੱਲ ਨੂੰ ਪੱਗੜੀ ਦਿਹਾੜਾ ਐਕਟ ਬਨਾਉਣ ਲਈ ਇਹ ਬਿੱਲ ਡਾ. ਦਿਲਜੀਤ ਬਰਾੜ ਵੱਲੋਂ ਪੇਸ਼ ਕੀਤਾ ਗਿਆ ਸੀ ।

ਉਹਨਾਂ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਕੈਨੇਡਾ ਵਿੱਚ ਸਿੱਖ ਸੱਭਿਆਚਾਰ ਅਤੇ ਪੰਜਾਬੀਅਤ ਦੀ ਪਛਾਣ ਬਾਰੇ ਅਹਿਮ ਸਫਲਤਾ ਹਾਸਲ ਹੋਈ ਹੈ । ਇਸ ਨਾਲ ਕੈਨੇਡੀਅਨ ਪੰਜਾਬੀਆਂ ਅਤੇ ਸਿੱਖਾਂ ਨੂੰ ਹੋਰ ਸੱਭਿਆਚਾਰਾਂ ਨਾਲ ਆਪਣੇ ਸੱਭਿਆਚਾਰ ਬਾਰੇ ਸੰਵਾਦ ਕਰਨ ਦਾ ਮੌਕਾ ਹਾਸਲ ਹੋਵੇਗਾ । ਜ਼ਿਕਰਯੋਗ ਹੈ ਕਿ ਡਾ. ਦਿਲਜੀਤ ਬਰਾੜ ਵਿਨੀਪੈਗ ਦੀ ਸੰਸਦ ਵਿੱਚ ਪਹਿਲੇ ਪੱਗੜੀਧਾਰੀ ਐੱਮ ਐੱਲ ਏ ਹਨ ਜਿਨ੍ਹਾਂ ਨੇ ਆਪਣੀ ਸਹੁੰ ਵੀ ਪੰਜਾਬੀ ਵਿੱਚ ਚੁੱਕੀ ਸੀ । ਡਾ. ਬਰਾੜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਇਸੇ ਯੂਨੀਵਰਸਿਟੀ ਦੇ ਅਧਿਆਪਕ ਵੀ ਰਹੇ ਹਨ ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਾਲ ਮਹਿਕਮੇ ਦੇ ਅਧਿਕਾਰੀ 6 ਜੂਨ ਤੱਕ ਹੜਤਾਲ ‘ਤੇ

ਸਿੱਧੂ ਮੂਸੇਵਾਲਾ ਕਤਲ ਕੇਸ: ਐਸ.ਆਈ.ਟੀ. ਦਾ ਪੁਨਰਗਠਿਤ