ਕੈਨੇਡਾ ਦੀ ਅਲਬਰਟਾ ਸਟੇਟ ਅਸੈਂਬਲੀ ਚੋਣ ‘ਚ ਚਾਰ ਪੰਜਾਬੀ ਜਿੱਤੇ, 15 ਪੰਜਾਬੀ ਉਮੀਦਵਾਰ ਸਨ ਮੈਦਾਨ ‘ਚ

  • ਕਈ ਸੀਟਾਂ ‘ਤੇ ਹੋਇਆ ਸਖ਼ਤ ਮੁਕਾਬਲਾ

ਚੰਡੀਗੜ੍ਹ, 1 ਜੂਨ 2023 – ਕੈਨੇਡਾ ਦੀ ਅਲਬਰਟਾ ਸਟੇਟ ਅਸੈਂਬਲੀ ਚੋਣ ‘ਚ ਚਾਰ ਪੰਜਾਬੀ ਉਮੀਦਵਾਰ ਜਿੱਤ ਗਏ ਹਨ। ਕੈਲਗਰੀ ਅਤੇ ਐਡਮਿੰਟਨ ਵਿਚ ਕੁੱਲ 15 ਪੰਜਾਬੀਆਂ ਨੇ ਚੋਣ ਲੜੀ ਸੀ ਅਤੇ ਕਈ ਸੀਟਾਂ ‘ਤੇ ਬਹੁਤ ਸਖ਼ਤ ਮੁਕਾਬਲਾ ਹੋਇਆ। ਯੂਨਾਈਟਿਡ ਕੰਜ਼ਰਵੇਟਿਵ ਪਾਰਟੀ (ਯੂਸੀਪੀ) ਦੇ ਮੌਜੂਦਾ ਕੈਬਨਿਟ ਮੰਤਰੀ ਰਾਜਨ ਸਾਹਨੀ ਨੇ ਕੈਲਗਰੀ ਨਾਰਥ ਵੈਸਟ ਵਿੱਚ ਮੁੜ ਚੋਣ ਜਿੱਤ ਲਈ ਹੈ।

ਸਾਹਨੀ ਨੇ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਮਾਈਕਲ ਲਿਸਬੋਆ-ਸਮਿਥ ਨੂੰ ਹਰਾਇਆ। ਉਨ੍ਹਾਂ ਦੀ ਪਾਰਟੀ, ਯੂਸੀਪੀ, ਅਲਬਰਟਾ ਵਿੱਚ ਆਪਣੀ ਸਰਕਾਰ ਬਣਾਉਣ ਵਿੱਚ ਫਿਰ ਸਫਲ ਰਹੀ। ਦੂਜੇ ਪਾਸੇ ਐਡਮਿੰਟਨ ਮੀਡੋਜ਼ ਤੋਂ ਮੌਜੂਦਾ ਐਨਡੀਪੀ ਵਿਧਾਇਕ ਜਸਵੀਰ ਦਿਓਲ ਮੁੜ ਜਿੱਤਣ ਵਿੱਚ ਸਫਲ ਰਹੇ। ਉਨ੍ਹਾਂ ਯੂਸੀਪੀ ਦੇ ਅੰਮ੍ਰਿਤਪਾਲ ਸਿੰਘ ਮਠਾਰੂ ਨੂੰ ਹਰਾਇਆ।

ਐਨਡੀਪੀ ਦੇ ਪਰਮੀਤ ਸਿੰਘ ਬੋਪਾਰਾਏ ਨੇ ਕੈਲਗਰੀ ਫਾਲਕਨਰਿਜ਼ ਤੋਂ ਯੂਸੀਪੀ ਦੇ ਮੌਜੂਦਾ ਵਿਧਾਇਕ ਦਵਿੰਦਰ ਤੂਰ ਨੂੰ ਹਰਾਇਆ। ਕੈਲਗਰੀ ਨਾਰਥ ਈਸਟ ਵਿੱਚ ਐਨਡੀਪੀ ਦੇ ਗੁਰਿੰਦਰ ਬਰਾੜ ਨੇ ਯੂਸੀਪੀ ਦੇ ਇੰਦਰ ਗਰੇਵਾਲ ਨੂੰ ਹਰਾਇਆ।

ਉੱਥੇ ਹੀ ਕੈਲਗਰੀ-ਭੁੱਲਰ-ਮੈਕਲਾਲ ਤੋਂ ਅਮਨਪ੍ਰੀਤ ਸਿੰਘ ਗਿੱਲ, ਐਡਮਿੰਟਨ ਮਿੱਲ ਵੁਡਸ ਤੋਂ ਰਮਨ ਅਠਵਾਲ, ਐਡਮਿੰਟਨ ਐਲਰਸਲੀ ਤੋਂ ਆਰ ਸਿੰਘ ਬਾਠ, ਕੈਲਗਰੀ-ਕਰਾਸ ਤੋਂ ਗੁਰਿੰਦਰ ਸਿੰਘ ਗਿੱਲ, ਡਰਾਇਟਨ ਵੈਲੀ-ਡੇਵਨ ਤੋਂ ਹੈਰੀ ਸਿੰਘ, ਕੈਲਗਰੀ-ਕਰਾਸ ਤੋਂ ਅਮਨ ਸੰਧੂ, ਇਨਿਸਫੈਲ-ਸਿਲਵਨ ਝੀਲ ਤੋਂ ਜੀਵਨ ਮਾਂਗਟ ਅਤੇ ਲੈਥਬ੍ਰਿਜ-ਵੈਸਟ ਤੋਂ ਬ੍ਰਹਮ ਲੱਡੂ ਅਸਫ਼ਲ ਰਹੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਡੀਗੜ੍ਹ ਪ੍ਰਸ਼ਾਸਕ ਨੇ PU ਨੂੰ ਲੈ ਕੇ ਸੱਦੀ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ

ਵਿਜੀਲੈਂਸ ਵੱਲੋਂ AIG ਆਸ਼ੀਸ਼ ਕਪੂਰ ਤੇ ਉਸ ਦੀ ਪਤਨੀ ਵਿੱਤ ਤੋਂ ਵੱਧ ਸੰਪਤੀ ਬਣਾਉਣ ਦੇ ਦੋਸ਼ ਹੇਠ ਗ੍ਰਿਫਤਾਰ