ਨਵੀਂ ਦਿੱਲੀ, 8 ਅਕਤੂਬਰ 2022: ਕੈਨੇਡਾ ਦੀ ਟਰੂਡੋ ਸਰਕਾਰ ਨੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਹੈ। ਟਰੂਡੋ ਸਰਕਾਰ ਵੱਲੋਂ ਜਾਰੀ ਨਵੇਂ ਹੁਕਮਾਂ ਅਨੁਸਾਰ ਕੌਮਾਂਤਰੀ ਵਿਦਿਆਰਥੀਆਂ ਲਈ ਹਰ ਹਫਤੇ 20 ਘੰਟੇ ਕੰਮ ਕਰਨ ਦੀ ਹੱਦ ਖਤਮ ਕਰ ਦਿੱਤੀ ਹੈ। ਭਾਵ ਕੇ ਵਿਦਿਆਰਥੀ ਹੁਣ ਹਰ ਹਫਤੇ 20 ਘੰਟੇ ਤੋਂ ਜ਼ਿਆਦਾ ਕੰਮ ਕਰ ਸਕਦੇ ਹਨ।
ਇਸ ਸੰਬੰਧੀ ਇਮੀਗਰੇਸ਼ਨ, ਰਫਿਵੂਜੀਜ਼ ਤੇ ਸਿਟੀਜ਼ਨਸ਼ਿਪ ਮੰਤਰੀ ਸੀਨ ਫਰੇਜ਼ਰ ਨੇ ਐਲਾਨ ਕੀਤਾ ਹੈ ਕਿ ਦੇਸ਼ ਵਿਚ ਲੇਬਰ ਦੀ ਘਾਟ ਪੂਰੀ ਕਰਨ ਵਾਸਤੇ 20 ਘੰਟਿਆਂ ਦੀ ਹੱਦ ਖਤਮ ਕੀਤੀ ਗਈ ਹੈ। ਕੈਨੇਡਾ ਵਿਚ ਜੁਲਾਈ ਵਿਚ ਖਾਲੀ ਆਸਾਮੀਆਂ ਦੀ ਦਰ 5.4 ਫੀਸਦੀ ਸੀ ਜੋ ਅਪ੍ਰੈਲ ਵਿਚ 6 ਫੀਸਦੀ ਸੀ। ਟਰੂਡੋ ਸਰਕਾਰ ਦੇ ਇਹ ਨਵੇਂ ਹੁਕਮ 15 ਨਵੰਬਰ ਤੋਂ ਲੈ ਕੇ ਦਸੰਬਰ 2023 ਦੇ ਅੰਤ ਤੱਕ ਲਾਗੂ ਰਹਿਣਗੇ।
ਹੁਣ 20 ਘੰਟੇ ਦੀ ਹੱਦ ਖਤਮ ਹੋਣ ਨਾਲ ਵਿਦਿਆਰਥੀ ਕਾਨੂੰਨੀ ਤੌਰ ’ਤੇ ਕੰਮ ਕਰ ਸਕਣਗੇ ਤੇ ਲੁੱਟ ਖਸੁੱਟ ਬੰਦ ਹੋ ਜਾਵੇਗੀ।