ਅਮਰੀਕਾ: ਕੈਪੀਟਲ ‘ਚ ਹਿੰਸਕ ਪ੍ਰਦਰਸ਼ਨ ਦੌਰਾਨ ਜ਼ਖਮੀ ਹੋਏ ਪੁਲਿਸ ਅਫਸਰ ਦੀ ਮੌਤ

ਵਾਸ਼ਿੰਗਟਨ, 9 ਜਨਵਰੀ 2021 – ਵਾਸ਼ਿੰਗਟਨ, ਡੀ.ਸੀ. ਵਿੱਚ ਬੁੱਧਵਾਰ ਨੂੰ ਟਰੰਪ ਪੱਖੀ ਹਿੰਸਕ ਪ੍ਰਦਰਸ਼ਨ ਦੌਰਾਨ ਜਖਮੀ ਹੋਏ ਇੱਕ ਕੈਪੀਟਲ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਹੈ। ਇਸ ਮੌਤ ਨਾਲ ਪ੍ਰਦਰਸ਼ਨ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਪੰਜ ਤੱਕ ਪਹੁੰਚ ਗਈ ਹੈ। ਕੈਪੀਟਲ ਪੁਲਿਸ ਨੇ ਇੱਕ ਬਿਆਨ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕਿ ਸੰਯੁਕਤ ਰਾਜ ਦੇ ਕੈਪੀਟਲ ਪੁਲਿਸ ਦਾ ਅਧਿਕਾਰੀ ਬ੍ਰਾਇਨ ਡੀ ਸਿਕਨਿਕ 6 ਜਨਵਰੀ, 2021 ਨੂੰ ਬੁੱਧਵਾਰ ਵਾਲੇ ਦਿਨ ਦੇਸ਼ ਦੀ ਰਾਜਧਾਨੀ “ਚ ਹੋਏ ਦੰਗਿਆਂ ਵਿੱਚ ਕਾਰਵਾਈ ਕਰਦਿਆਂ ਪ੍ਰਦਰਸ਼ਨਕਾਰੀਆਂ ਨਾਲ ਹੋਈ ਝੜਪ ਦੌਰਾਨ ਸਿਰ ਵਿੱਚ ਅੱਗ ਬੁਝਾਊ ਸਿਲੰਡਰ ਵੱਜਣ ਨਾਲ ਜਖਮੀ ਹੋ ਗਿਆ ਸੀ।

ਜਿਸ ਤੋਂ ਬਾਅਦ ਸਿਕਨਿਕ ਨੂੰ ਹਸਪਤਾਲ “ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਵੀਰਵਾਰ ਰਾਤ ਨੂੰ ਤਕਰੀਬਨ 9:30 ਵਜੇ ਉਸਦੀ ਮੌਤ ਹੋ ਗਈ। ਇਸ ਅਧਿਕਾਰੀ ਦੀ ਮੌਤ ਦੀ ਜਾਂਚ ਮੈਟਰੋਪੋਲੀਟਨ ਪੁਲਿਸ ਵਿਭਾਗ ਦੀ ਹੋਮੀਸਾਈਡ ਬ੍ਰਾਂਚ, ਕੈਪੀਟਲ ਪੁਲਿਸ ਅਤੇ ਫੈਡਰਲ ਪਾਰਟਨਰ ਕਰਨਗੇ। ਅਧਿਕਾਰੀਆਂ ਅਨੁਸਾਰ ਮ੍ਰਿਤਕ ਪੁਲਿਸ ਅਧਿਕਾਰੀ ਸਿਕਨਿਕ ਜੁਲਾਈ 2008 ਵਿੱਚ ਕੈਪੀਟਲ ਪੁਲਿਸ ‘ਚ ਭਰਤੀ ਹੋਇਆ ਸੀ ਅਤੇ ਹਾਲ ਹੀ ਵਿੱਚ ਵਿਭਾਗ ਦੀ ਪਹਿਲਾਂ ਜਵਾਬ ਦੇਣ ਵਾਲੀ ਯੂਨਿਟ ਵਿੱਚ ਆਇਆ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਾਸ਼ਿੰਗਟਨ ਪੁਲਿਸ ਨੇ ਕੈਪੀਟਲ ‘ਚ ਹਿੰਸਕ ਪ੍ਰਦਰਸ਼ਨ ਕਰਨ ਵਾਲੇ ਸ਼ੱਕੀਆਂ ਦੀਆਂ ਜਾਰੀ ਕੀਤੀਆਂ ਫੋਟੋਆਂ

ਦੇਸ਼ ਲਈ ਵੱਡੀ ਖੁਸ਼ਖਬਰੀ, ਇਸ ਦਿਨ ਤੋਂ ਲੱਗੇਗਾ ਕੋਰੋਨਾ ਦਾ ਟੀਕਾ