ਟਰੰਪ ਦੇ ਕਰੀਬੀ ਚਾਰਲੀ ਕਰਕ ਦਾ ਕਤਲ ਕਰਨ ਵਾਲਾ ਸ਼ੂਟਰ ਗ੍ਰਿਫ਼ਤਾਰ

ਨਵੀਂ ਦਿੱਲੀ, 13 ਸਤੰਬਰ 2025 – ਅਮਰੀਕਾ ਦੇ ਪ੍ਰਸਿੱਧ ਕਾਂਸਰਵੇਟਿਵ ਆਗੂ ਅਤੇ “ਟਰਨਿੰਗ ਪੌਇੰਟ ਯੂਐਸਏ” ਦੇ ਕੋ-ਸੰਸਥਾਪਕ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਰੀਬੀ ਮੰਨੇ ਜਾਂਦੇ ਚਾਰਲੀ ਕਰਕ ਦੇ ਕਤਲ ਮਾਮਲੇ ਵਿੱਚ ਪੁਲਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਯੂਟਾਹ ਪੁਲਸ ਨੇ 22 ਸਾਲਾ ਟਾਇਲਰ ਰਾਬਿਨਸਨ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ 10 ਸਤੰਬਰ ਨੂੰ ਯੂਟਾਹ ਵੈਲੀ ਯੂਨੀਵਰਸਿਟੀ ਵਿੱਚ ਹੋਏ ਸਮਾਗਮ ਦੌਰਾਨ ਕਰਕ ਨੂੰ ਗੋਲੀਆਂ ਮਾਰਨ ਦਾ ਦੋਸ਼ ਹੈ।

ਪੁਲਿਸ ਅਤੇ FBI ਨੇ ਦੱਸਿਆ ਕਿ ਰਾਬਿਨਸਨ ਤੱਕ ਪਹੁੰਚਣ ਲਈ ਉਨ੍ਹਾਂ ਨੂੰ ਪਰਿਵਾਰਕ ਸੂਚਨਾ, ਫ਼ੋਰੈਂਸਿਕ ਸਬੂਤ, ਗੋਲੀ ਦੇ ਖੋਲ ਅਤੇ ਕੈਮਰਾ ਫੁਟੇਜ ਨੇ ਵੱਡੀ ਮਦਦ ਕੀਤੀ। ਹੱਤਿਆ ਵਿੱਚ ਵਰਤੀ ਗਈ ਹਾਈ-ਪਾਵਰ ਰਾਈਫਲ ਵੀ ਬਰਾਮਦ ਕੀਤੀ ਗਈ ਹੈ।

ਯੂਟਾਹ ਦੇ ਗਵਰਨਰ ਸਪੈਂਸਰ ਕੋਕਸ ਨੇ ਇਸਨੂੰ ਇੱਕ ਰਾਜਨੀਤਿਕ ਹੱਤਿਆ ਕਰਾਰ ਦਿੱਤਾ ਹੈ। ਇਸ ਵੇਲੇ ਟਾਇਲਰ ਰਾਬਿਨਸਨ ਨੂੰ ਯੂਟਾਹ ਕਾਉਂਟੀ ਜੇਲ੍ਹ ਵਿੱਚ ਰੱਖਿਆ ਗਿਆ ਹੈ ਅਤੇ ਮਾਮਲੇ ਦੀ ਅੱਗੇ ਜਾਂਚ ਤੇਜ਼ੀ ਨਾਲ ਜਾਰੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੁਸ਼ੀਲਾ ਕਾਰਕੀ ਨੇਪਾਲ ‘ਚ 6 ਮਹੀਨਿਆਂ ਵਿੱਚ ਕਰਵਾਏਗੀ ਚੋਣਾਂ: ਭਾਰਤੀ ਰਾਜਦੂਤ ਨੇ PM ਬਣਨ ‘ਤੇ ਦਿੱਤੀ ਵਧਾਈ

ਰੂਸ ਵਿੱਚ ਆਏ ਭੂਚਾਲ ਦੇ ਜ਼ਬਰਦਸਤ ਝਟਕੇ: ਰਿਕਟਰ ਪੈਮਾਨੇ ‘ਤੇ 7.1 ਆਈ ਤੀਬਰਤਾ