ਦੱਖਣੀ ਸੁਡਾਨ ਵਿੱਚ ਚਾਰਟਰਡ ਜਹਾਜ਼ ਕ੍ਰੈਸ਼, 1 ਭਾਰਤੀ ਸਮੇਤ 20 ਲੋਕਾਂ ਦੀ ਮੌਤ

  • ਚੀਨੀ ਕੰਪਨੀ ਨੇ ਕਿਰਾਏ ‘ਤੇ ਲਿਆ ਸੀ ਜਹਾਜ਼

ਨਵੀਂ ਦਿੱਲੀ, 30 ਜਨਵਰੀ 2025 – ਦੱਖਣੀ ਸੁਡਾਨ ਦੇ ਯੂਨਿਟੀ ਸਟੇਟ ਵਿੱਚ ਬੁੱਧਵਾਰ ਨੂੰ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ 20 ਲੋਕਾਂ ਦੀ ਮੌਤ ਹੋ ਗਈ। ਸੀਐਨਐਨ ਦੀ ਰਿਪੋਰਟ ਦੇ ਅਨੁਸਾਰ, ਇਹ ਇੱਕ ਛੋਟਾ ਜਹਾਜ਼ ਸੀ ਜਿਸ ਵਿੱਚ ਦੋ ਪਾਇਲਟਾਂ ਸਮੇਤ 21 ਲੋਕ ਸਵਾਰ ਸਨ। ਇਹ ਜਹਾਜ਼ ਚੀਨ ਦੀ ਤੇਲ ਕੰਪਨੀ ਗ੍ਰੇਟਰ ਪਾਇਨੀਅਰ ਆਪਰੇਟਿੰਗ ਕੰਪਨੀ ਨੇ ਕਿਰਾਏ ‘ਤੇ ਲਿਆ ਸੀ।

ਯੂਨਿਟੀ ਸਟੇਟ ਦੇ ਸੂਚਨਾ ਮੰਤਰੀ ਗਟਵੇਚ ਬਿਪਲ ਨੇ ਕਿਹਾ ਕਿ ਹਾਦਸਾ ਸਥਾਨਕ ਸਮੇਂ ਅਨੁਸਾਰ ਸਵੇਰੇ 10.30 ਵਜੇ ਵਾਪਰਿਆ। ਜਹਾਜ਼ ਰਾਜਧਾਨੀ ਜੁਬਾ ਵੱਲ ਉਡਾਣ ਭਰ ਰਿਹਾ ਸੀ। ਬਿਫਲ ਨੇ ਕਿਹਾ ਕਿ ਜਹਾਜ਼ ਵਿੱਚ ਸਵਾਰ ਸਾਰੇ ਲੋਕ ਗ੍ਰੇਟਰ ਪਾਇਨੀਅਰ ਓਪਰੇਟਿੰਗ ਕੰਪਨੀ ਦੇ ਤੇਲ ਕਰਮਚਾਰੀ ਸਨ। ਬਿਪਲ ਨੇ ਕਿਹਾ ਕਿ ਮ੍ਰਿਤਕਾਂ ਵਿੱਚ ਦੋ ਚੀਨੀ ਅਤੇ ਇੱਕ ਭਾਰਤੀ ਨਾਗਰਿਕ ਸ਼ਾਮਲ ਹੈ।

ਸੰਯੁਕਤ ਰਾਸ਼ਟਰ ਰੇਡੀਓ ਮਿਰਾਇਆ ਦੀ ਰਿਪੋਰਟ ਦੇ ਅਨੁਸਾਰ, ਇਹ ਜਹਾਜ਼ ਦੱਖਣੀ ਸੁਡਾਨ ਦੇ ਇੱਕ ਤੇਲ ਖੇਤਰ ਤੋਂ ਉਡਾਣ ਭਰ ਰਿਹਾ ਸੀ। ਜਹਾਜ਼ ਵਿੱਚ ਤੇਲ ਕੰਪਨੀ ਦੇ ਕਰਮਚਾਰੀ ਸਵਾਰ ਸਨ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਸ ਘਟਨਾ ਪਿੱਛੇ ਕੀ ਕਾਰਨ ਸੀ ? ਇਸ ਵੇਲੇ ਇਸਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਅਧਿਕਾਰੀਆਂ ਨੇ ਅਜੇ ਤੱਕ ਪੀੜਤਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੁਲਿਸ ਦੇ ਸਾਹਮਣੇ ਤੋੜੀ ਗਈ ਅੰਬੇਡਕਰ ਦੀ ਮੂਰਤੀ: ‘ਆਪ’ ਕਰ ਰਹੀ ਪੰਜਾਬ ਵਿੱਚ ਮਾਹੌਲ ਖਰਾਬ, ਰਾਜਨੀਤਿਕ ਲਾਭ ਲਈ ਕੀਤੀ ਗਈ ਬੇਅਦਬੀ – ਚੰਨੀ ਨੇ ਲਾਏ ਦੋਸ਼

ਪੁਲਾੜ ਵਿੱਚ ਫਸੀ ਸੁਨੀਤਾ ਵਿਲੀਅਮਜ਼ ਨੂੰ ਵਾਪਸ ਲਿਆਉਣਗੇ ਐਲੋਨ ਮਸਕ: ਡੋਨਾਲਡ ਟਰੰਪ ਨੇ ਦਿੱਤੀ ਜ਼ਿੰਮੇਵਾਰੀ