ਬੀਜਿੰਗ,15 ਮਈ 2021 – ਚੀਨ ਵਲੋਂ ਲਾਲ ਗ੍ਰਹਿ (ਮੰਗਲ ਗ੍ਰਹਿ) ‘ਤੇ ਰੋਵਰ ਭੇਜਣ ਨਾਲ ਉਹ ਇਤਿਹਾਸ ਦਾ ਦੂਸਰਾ ਦੇਸ਼ ਬਣ ਗਿਆ ਹੈ। ਇਸ ਦੀ ਜਾਣਕਾਰੀ ਸਰਕਾਰੀ ਮੀਡੀਆ ਨੇ ਸ਼ਨੀਵਾਰ ਨੂੰ ਦਿੱਤੀ।
ਉਨ੍ਹਾਂ ਵਲੋਂ ਦੱਸਿਆ ਗਿਆ ਕਿ ਚੀਨ ਨੇ ਮੰਗਲ ‘ਤੇ ਸਫਲਤਾਪੂਰਵਕ ਇਕ ਪੁਲਾੜ ਜਹਾਜ਼ ਨੂੰ ਉਤਾਰਿਆ ਹੈ। ਨਿਊਜ਼ ਏਜੰਸੀ ਨੇ ਦੱਸਿਆ ਕਿ ਰੋਵਰ – ਝੂਰੋਂਗ, ਦਾ ਨਾਂਅ ਚੀਨੀ ਮਿਥਿਹਾਸਿਕ ਵਿਚ ਅੱਗ ਅਤੇ ਯੁੱਧ ਦੇ ਦੇਵਤਾ ਦੇ ਨਾਂਅ ‘ਤੇ ਰੱਖਿਆ ਗਿਆ ਹੈ। ਮੰਗਲਵਾਰ ਨੂੰ ਇਹ ਯੂਟੋਪੀਆ ਪਲੈਨੀਤੀਆ ਚੁਣੇ ਗਏ ਖੇਤਰ ਵਿਚ ਪਹੁੰਚਿਆ।