ਯੂਕੇ ‘ਚ Criminology ਦੇ ਵਿਦਿਆਰਥੀ ਨੇ ਇੱਕ ਔਰਤ ਦਾ ਕੀਤਾ ਕਤਲ: ਜਾਨਣਾ ਚਾਹੁੰਦਾ ਸੀ ਕਿ ਕਤਲ ਕਰਕੇ ਕਿਹੋ ਜਿਹਾ ਲੱਗਦਾ ਹੈ

ਨਵੀਂ ਦਿੱਲੀ, 11 ਦਸੰਬਰ 2024 – ਬ੍ਰਿਟੇਨ ‘ਚ Criminology ਦੇ ਇਕ ਵਿਦਿਆਰਥੀ ਨੇ ਦੋ ਔਰਤਾਂ ‘ਤੇ ਹਮਲਾ ਕਰਕੇ ਇਕ ਦੀ ਹੱਤਿਆ ਕਰ ਦਿੱਤੀ, ਜਦਕਿ ਦੂਜੀ ਔਰਤ ਜ਼ਖਮੀ ਹੋ ਗਈ। ਨਸੀਨ ਸਾਦੀ (20) ਨਾਂ ਦਾ ਇਹ ਵਿਦਿਆਰਥੀ ਜਾਣਨਾ ਚਾਹੁੰਦਾ ਸੀ ਕਿ ਕਿਸੇ ਨੂੰ ਮਾਰਨਾ ਕਿਵੇਂ ਲੱਗਦਾ ਹੈ। ਇਸ ਦੇ ਲਈ ਉਸ ਨੇ ਇਸ ਸਾਲ ਅਪ੍ਰੈਲ ਤੋਂ ਹੀ ਕਿਸੇ ਨੂੰ ਮਾਰਨ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਬੀਬੀਸੀ ਦੀ ਰਿਪੋਰਟ ਮੁਤਾਬਕ ਕਤਲ ਲਈ ਸਹੀ ਥਾਂ ਦਾ ਲੱਭਣ ਤੋਂ ਬਾਅਦ ਉਹ ਦੱਖਣੀ ਇੰਗਲੈਂਡ ਦੇ ਸਮੁੰਦਰੀ ਕੰਢੇ ਵਾਲੇ ਸ਼ਹਿਰ ਬੋਰਨੇਮਾਊਥ ਵਿੱਚ ਵਸ ਗਿਆ।

ਪ੍ਰੌਸੀਕਿਊਟਰ ਸਾਰਾਹ ਜੋਨਸ ਨੇ ਵਿਨਚੈਸਟਰ ਕਰਾਊਨ ਕੋਰਟ ਨੂੰ ਦੱਸਿਆ – ਅਜਿਹਾ ਲੱਗਦਾ ਹੈ ਕਿ ਉਹ ਜਾਣਨਾ ਚਾਹੁੰਦਾ ਸੀ ਕਿ ਕਿਸੇ ਦਾ ਕਤਲ ਕਰਕੇ ਕੀ ਮਹਿਸੂਸ ਹੁੰਦਾ ਹੈ। ਉਹ ਇਹ ਵੀ ਸਮਝਣਾ ਚਾਹੁੰਦਾ ਸੀ ਕਿ ਔਰਤਾਂ ਨੂੰ ਡਰਾਉਣਾ ਦਾ ਅਹਿਸਾਸ ਕਿਹੋ ਜਿਹਾ ਹੁੰਦਾ ਹੈ। ਉਸ ਨੂੰ ਲੱਗਾ ਕਿ ਇਸ ਤਰ੍ਹਾਂ ਕਰਨ ਨਾਲ ਉਹ ਤਾਕਤਵਰ ਮਹਿਸੂਸ ਕਰੇਗਾ ਅਤੇ ਹੋਰ ਲੋਕ ਉਸ ਵਿਚ ਦਿਲਚਸਪੀ ਲੈਣਗੇ।

ਰਿਪੋਰਟ ਮੁਤਾਬਕ ਜਦੋਂ ਲੀਨੇ ਮਾਈਲਸ ਅਤੇ ਐਮੀ ਗ੍ਰੇਅ ‘ਤੇ ਨਸੇਨ ਸਾਦੀ ਨੇ ਹਮਲਾ ਕੀਤਾ ਤਾਂ ਦੋਵੇਂ ਬੀਚ ‘ਤੇ ਬੈਠੇ ਸਨਬਥ ਲੈ ਰਹੀਆਂ ਸਨ। ਐਮੀ ਗ੍ਰੇ ਨੂੰ 10 ਵਾਰ ਚਾਕੂ ਮਾਰਿਆ ਗਿਆ ਸੀ, ਜਿਸ ਵਿੱਚੋਂ ਇੱਕ ਉਸ ਦੇ ਦਿਲ ਵਿੱਚੋਂ ਲੰਘ ਗਿਆ ਸੀ। ਜਿਸ ਕਾਰਨ ਉਸ ਦੀ ਮੌਤ ਮੌਕੇ ‘ਤੇ ਹੀ ਹੋ ਗਈ। ਜਦੋਂ ਕਿ ਲੀਨ ਮਾਈਲਸ 20 ਹਮਲਿਆਂ ਬਾਅਦ ਵੀ ਬਚ ਗਈ।

ਸਰਕਾਰੀ ਵਕੀਲ ਨੇ ਕਿਹਾ ਕਿ ਹਮਲਾ ਬਹੁਤ ਭਿਆਨਕ ਸੀ। ਜਦੋਂ ਔਰਤਾਂ ਜਾਨ ਬਚਾਉਣ ਲਈ ਭੱਜਣ ਲੱਗੀਆਂ ਤਾਂ ਹਮਲਾਵਰ ਨੇ ਭੱਜ ਕੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ, ਉਸਨੇ ਹਥਿਆਰ ਸੁੱਟ ਦਿੱਤਾ, ਆਪਣੇ ਕੱਪੜੇ ਬਦਲ ਲਏ ਅਤੇ ਗਾਇਬ ਹੋ ਗਿਆ। ਜਦੋਂ ਪੁਲਿਸ ਨੇ ਨਸੇਨ ਸਾਦੀ ਦੇ ਘਰ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਉਸਦੇ ਬੈੱਡਸਾਈਡ ਦੇ ਦਰਾਜ਼ ਅਤੇ ਅਲਮਾਰੀ ਵਿੱਚ ਛੁਪੇ ਹੋਏ ਚਾਕੂ ਮਿਲੇ। ਇਹ ਕੇਸ ਅਜੇ ਅਦਾਲਤ ਵਿੱਚ ਚੱਲ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੰਤ ਢੰਡਰੀਆਵਾਲੇ ‘ਤੇ ਕਤਲ-ਰੇਪ ਦਾ ਪਰਚਾ ਦਰਜ, ਸੰਤ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ

ਮਮਤਾ INDIA ਬਲਾਕ ਦੀ ਕਰੇ ਅਗਵਾਈ: ਕਾਂਗਰਸ ਦੇ ਵਿਰੋਧ ਕਰਨ ਦਾ ਕੋਈ ਮਤਲਬ ਨਹੀਂ – ਲਾਲੂ ਪ੍ਰਸਾਦ ਯਾਦਵ