ਵਾਸ਼ਿੰਗਟਨ ਪੁਲਿਸ ਨੇ ਕੈਪੀਟਲ ‘ਚ ਹਿੰਸਕ ਪ੍ਰਦਰਸ਼ਨ ਕਰਨ ਵਾਲੇ ਸ਼ੱਕੀਆਂ ਦੀਆਂ ਜਾਰੀ ਕੀਤੀਆਂ ਫੋਟੋਆਂ

ਕੈਲੀਫੋਰਨੀਆ, 9 ਜਨਵਰੀ 2021 – ਵਾਸ਼ਿੰਗਟਨ ਡੀ.ਸੀ. ਪੁਲਿਸ ਨੇ ਰਾਸ਼ਟਰਪਤੀ ਟਰੰਪ ਦੇ ਦਰਜ਼ਨਾਂ ਹਮਾਇਤੀਆਂ ਦੀਆਂ ਫੋਟੋਆਂ ਜਾਰੀ ਕੀਤੀਆਂ ਹਨ, ਜਿਨ੍ਹਾਂ ਨੇ ਬੁੱਧਵਾਰ ਨੂੰ ਯੂ ਐਸ ਕੈਪੀਟਲ ਵਿੱਚ ਤਬਾਹੀ ਮਚਾ ਦਿੱਤੀ ਸੀ। ਇਸ ਹਿੰਸਕ ਤੁਫਾਨ ਕਾਰਨ ਵੱਡੇ ਪੱਧਰ ਤੇ ਨੁਕਸਾਨ ਹੋਣ ਦੇ ਨਾਲ ਇੱਕ ਪੁਲਿਸ ਅਧਿਕਾਰੀ ਸਮੇਤ ਚਾਰ ਹੋਰ ਲੋਕਾਂ ਦੀ ਮੌਤ ਹੋਈ ਹੈ। ਇਸਦੇ ਇਲਾਵਾ ਦੇਸ਼ ਦੀ ਰਾਜਧਾਨੀ ਨੂੰ ਵੀ ਲਾਕਡਾਉਨ ਦਾ ਸਾਹਮਣਾ ਕਰਨਾ ਪਿਆ ਹੈ।

ਇਸ ਹਿੰਸਕ ਪ੍ਰਦਰਸ਼ਨ ਦੇ ਸੰਬੰਧ ਵਿੱਚ ਡੀ.ਸੀ. ਮੈਟਰੋਪੋਲੀਟਨ ਪੁਲਿਸ ਵਿਭਾਗ ਨੇ ਵੀਰਵਾਰ ਨੂੰ ਦਰਜ਼ਨਾਂ ਟਰੰਪ ਸਪੋਰਟਰਾਂ ਦੀਆਂ ਫੋਟੋਆਂ ਆਨਲਾਈਨ ਪੋਸਟ ਕੀਤੀਆਂ ਹਨ ,ਜਿਨ੍ਹਾਂ ਨੇ ਬੁੱਧਵਾਰ ਰਾਤ ਨੂੰ ਤਬਾਹੀ ਮਚਾਉਣ ਵਾਲੀ ਭੀੜ ਵਿੱਚ ਸ਼ਮੂਲੀਅਤ ਕੀਤੀ ਸੀ। ਡੀ.ਸੀ. ਪੁਲਿਸ ਅਧਿਕਾਰੀ ਰੌਬਰਟ ਕਾਂਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਵਿਭਾਗ ਹਿੰਸਕ ਭੀੜ ਦੀ ਪਛਾਣ ਕਰਨ ਅਤੇ ਉਨ੍ਹਾਂ ਦੁਆਰਾ ਕੀਤੇ ਨੁਕਸਾਨ ਨੂੰ ਜਵਾਬਦੇਹ ਰੱਖਣ ਲਈ ਕੰਮ ਕਰ ਰਿਹਾ ਹੈ ਅਤੇ ਦੰਗਿਆਂ ਨਾਲ ਸੰਬੰਧ ਰੱਖਣ ਵਾਲੇ ਵਿਅਕਤੀਆਂ ਦੀਆਂ ਤਸਵੀਰਾਂ ਵੀ ਇਕੱਤਰ ਕੀਤੀਆਂ ਗਈਆਂ ਹਨ ਜਿਨ੍ਹਾਂ ਬਾਰੇ ਪਛਾਣ ਕਰਨ ਲਈ ਕਮਿਊਨਿਟੀ ਦੀ ਮਦਦ ਲਈ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੰਮ੍ਰਿਤਸਰ ਤੋਂ ਇਟਲੀ ਲਈ ਸ਼ੁਰੂ ਹੋਈਆਂ ਸਿੱਧੀਆਂ ਉਡਾਣਾਂ

ਅਮਰੀਕਾ: ਕੈਪੀਟਲ ‘ਚ ਹਿੰਸਕ ਪ੍ਰਦਰਸ਼ਨ ਦੌਰਾਨ ਜ਼ਖਮੀ ਹੋਏ ਪੁਲਿਸ ਅਫਸਰ ਦੀ ਮੌਤ