ਲੰਡਨ ‘ਚ ਲਾਪਤਾ ਹੋਏ ਨੌਜਵਾਨ ਦੀ ਹੋਈ ਮੌ+ਤ, ਗੁਰਸ਼ਮਨ ਭਾਟੀਆ ਸਮੁੰਦਰ ‘ਚ ਡੁੱਬਿਆ

  • ਪਿਛਲੇ ਸਾਲ ਪੜ੍ਹਨ ਲਈ ਗਿਆ ਸੀ ਵਿਦੇਸ਼

ਜਲੰਧਰ, 19 ਦਸੰਬਰ 2023 – ਇੰਗਲੈਂਡ ਦੇ ਲੰਡਨ ‘ਚ ਲਾਪਤਾ ਹੋਏ ਜਲੰਧਰ ਦੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਮਾਡਲ ਟਾਊਨ ਦਾ ਰਹਿਣ ਵਾਲਾ ਗੁਰਸ਼ਮਨ ਸਿੰਘ ਭਾਟੀਆ (23) 15 ਦਸੰਬਰ ਤੋਂ ਲਾਪਤਾ ਸੀ। ਜਿਸ ਤੋਂ ਬਾਅਦ ਪੂਰਾ ਪਰਿਵਾਰ ਸਦਮੇ ‘ਚ ਹੈ। ਗੁਰਸ਼ਮਨ ਈਸਟ ਲੰਡਨ ਵਿੱਚ ਪੜ੍ਹਨ ਗਿਆ ਸੀ। ਉਸ ਨੂੰ ਆਖਰੀ ਵਾਰ ਪੂਰਬੀ ਲੰਡਨ ਦੇ ਕੈਨਰੀ ਵਾਰਫ ਵਿਖੇ ਦੇਖਿਆ ਗਿਆ ਸੀ।

ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ 15 ਦਸੰਬਰ ਤੋਂ ਲਾਪਤਾ ਜੀਐਸ ਭਾਟੀਆ ਦੀ ਜਾਣਕਾਰੀ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਵਿਦੇਸ਼ ਮੰਤਰਾਲੇ ਤੋਂ ਮਦਦ ਮੰਗੀ ਸੀ। ਮਿਲੀ ਜਾਣਕਾਰੀ ਅਨੁਸਾਰ ਸਮੁੰਦਰ ਵਿੱਚ ਡੁੱਬਣ ਨਾਲ ਉਸਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਜੀਐਸ ਭਾਟੀਆ ਪਿਛਲੇ ਸਾਲ ਦਸੰਬਰ ਵਿੱਚ ਹੀ ਲੰਡਨ ਗਿਆ ਸੀ। ਉਸਨੇ ਲੰਡਨ ਵਿੱਚ ਲੌਫਬਰੋ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ। ਉਹ ਲੌਫਬਰੋ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ। ਉਸ ਦੇ ਲਾਪਤਾ ਹੋਣ ਦੀ ਖ਼ਬਰ ਸੁਣਦਿਆਂ ਹੀ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਭਾਟੀਆ ਦੇ ਵਿਦੇਸ਼ ਵਿਚਲੇ ਦੋਸਤ ਵੀ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ।

ਇਸ ਦੌਰਾਨ ਸੋਮਵਾਰ ਨੂੰ ਉਨ੍ਹਾਂ ਨੂੰ ਗੁਰਸ਼ਮਨ ਦੀ ਮੌਤ ਦੀ ਖਬਰ ਮਿਲੀ। ਜਿਸ ਤੋਂ ਬਾਅਦ ਪਰਿਵਾਰ ਲੰਡਨ ਰਵਾਨਾ ਹੋ ਗਿਆ ਹੈ।

ਗੁਰਸ਼ਮਨ ਸਿੰਘ ਭਾਟੀਆ ਦੇ ਲਾਪਤਾ ਹੋਣ ਤੋਂ ਬਾਅਦ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਭਾਟੀਆ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਪਾ ਕੇ ਵਿਦੇਸ਼ ਮੰਤਰਾਲੇ ਤੋਂ ਦਖ਼ਲ ਦੀ ਮੰਗ ਕੀਤੀ ਸੀ। ਮਨਜਿੰਦਰ ਸਿੰਘ ਸਿਰਸਾ ਨੇ ਭਾਰਤ ਵਿੱਚ ਬਰਤਾਨਵੀ ਹਾਈ ਕਮਿਸ਼ਨ ਨੂੰ ਗੁਰਸ਼ਮਨ ਸਿੰਘ ਦੇ ਸਹੀ ਟਿਕਾਣੇ ਦਾ ਪਤਾ ਲਗਾ ਕੇ ਪਰਿਵਾਰ ਨੂੰ ਸੂਚਿਤ ਕਰਨ ਦੀ ਵੀ ਬੇਨਤੀ ਕੀਤੀ ਸੀ। ਜਿਸ ਤੋਂ ਬਾਅਦ ਮੰਤਰਾਲੇ ਨੇ ਇਸ ‘ਤੇ ਕੰਮ ਸ਼ੁਰੂ ਕਰ ਦਿੱਤਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੋਹਾਲੀ RPG ਹਮਲੇ ਦੇ ਮੁਲਜ਼ਮ ਕੋਲੋਂ ਜੇਲ੍ਹ ‘ਚੋਂ ਮਿਲਿਆ ਮੋਬਾਈਲ, ਸ਼ਾਰਪ ਸ਼ੂਟਰ ਬੁੜੈਲ ਜੇਲ੍ਹ ‘ਚ ਹੈ ਬੰਦ

ਨਿਊਜ਼ੀਲੈਂਡ ‘ਚ ਪੰਜਾਬੀ ਨੌਜਵਾਨ ਦਾ ਕਤਲ