ਦੁਬਈ ਦੀ ਰਾਜਕੁਮਾਰੀ ਨੇ ਆਪਣੇ ਪਤੀ ਨੂੰ ਇੰਸਟਾਗ੍ਰਾਮ ‘ਤੇ ਦਿੱਤਾ ਤਿੰਨ ਤਲਾਕ

  • ਸ਼ੇਖਾ ਮਾਹਰਾ ਬਿੰਤ ਨੇ ਆਪਣੇ ਪਤੀ ਸ਼ੇਖ ਮਾਨਾ ਨੂੰ ਇੰਸਟਾਗ੍ਰਾਮ ‘ਤੇ ਅਨਫਾਲੋ ਵੀ ਕੀਤਾ
  • ਪਤੀ ਨਾਲ ਪੋਸਟ ਕੀਤੀਆਂ ਸਾਰੀਆਂ ਤਸਵੀਰਾਂ ਨੂੰ ਵੀ ਹਟਾਇਆ

ਨਵੀਂ ਦਿੱਲੀ, 18 ਜੁਲਾਈ 2024 – ਦੁਬਈ ਦੇ ਸ਼ਾਸਕ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੀ ਧੀ ਸ਼ੇਖਾ ਮਾਹਰਾ ਬਿੰਤ ਨੇ ਆਪਣੇ ਪਤੀ ਸ਼ੇਖ ਮਾਨਾ ਨੂੰ ਤਿੰਨ ਤਲਾਕ ਦੇ ਦਿੱਤਾ ਹੈ। ਮਹਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਅੰਗਰੇਜ਼ੀ ‘ਚ ਪੋਸਟ ਕਰਦੇ ਹੋਏ ਲਿਖਿਆ ਕਿ ਤੁਸੀਂ ਦੂਜੇ ਲੋਕਾਂ ਨਾਲ ਰੁੱਝੇ ਹੋ। ਮੈਂ ਆਪਣੇ ਤਲਾਕ ਦਾ ਐਲਾਨ ਕਰਦੀ ਹਾਂ। ਆਪਣਾ ਧਿਆਨ ਰੱਖੋ, ਤੁਹਾਡੀ ਸਾਬਕਾ ਪਤਨੀ।

ਮਹਾਰਾ ਨੇ ਆਪਣੇ ਪਤੀ ਸ਼ੇਖ ਮਾਨਾ ਨੂੰ ਵੀ ਇੰਸਟਾਗ੍ਰਾਮ ‘ਤੇ ਅਨਫਾਲੋ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮਹਾਰਾ ਨੇ ਆਪਣੇ ਪਤੀ ਨਾਲ ਪੋਸਟ ਕੀਤੀਆਂ ਸਾਰੀਆਂ ਤਸਵੀਰਾਂ ਨੂੰ ਵੀ ਹਟਾ ਦਿੱਤਾ ਹੈ।

ਮਹਾਰਾ ਦਾ ਨਿਕਾਹ ਪਿਛਲੇ ਸਾਲ ਹੋਇਆ ਸੀ ਅਤੇ ਵਿਆਹ ਦੇ ਪੰਜ ਮਹੀਨੇ ਬਾਅਦ, ਉਸਨੇ ਸੋਸ਼ਲ ਮੀਡੀਆ ‘ਤੇ ਆਪਣੀ ਗਰਭਵਤੀ ਹੋਣ ਦੀ ਜਾਣਕਾਰੀ ਵੀ ਸਾਂਝੀ ਕੀਤੀ ਸੀ। ਆਪਣੀ ਅਲਟਰਾਸਾਊਂਡ ਸਕੈਨ ਦੀ ਤਸਵੀਰ ਇੰਸਟਾਗ੍ਰਾਮ ਸਟੋਰੀ ‘ਤੇ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ ਕਿ ਸਿਰਫ ਅਸੀਂ ਤਿੰਨ।

ਉਨ੍ਹਾਂ ਨੇ ਇਸ ਸਾਲ ਮਈ ‘ਚ ਬੇਟੀ ਨੂੰ ਜਨਮ ਦਿੱਤਾ ਸੀ। ਮਹਾਰਾ ਨੇ ਆਪਣੀ ਬੇਟੀ ਦੇ ਜਨਮ ਦੀ ਫੋਟੋ ਵੀ ਇੰਸਟਾਗ੍ਰਾਮ ‘ਤੇ ਅਪਲੋਡ ਕੀਤੀ ਸੀ। ਇਸ ਤਸਵੀਰ ‘ਚ ਉਸ ਦੇ ਨਾਲ ਉਸ ਦਾ ਪਤੀ ਨਜ਼ਰ ਆ ਰਿਹਾ ਸੀ। ਉਨ੍ਹਾਂ ਨੇ ਆਪਣੀ ਬੇਟੀ ਦਾ ਨਾਂ ਹਿੰਦ ਰੱਖਿਆ ਹੈ। ਪੋਸਟ ‘ਚ ਮਹਾਰਾ ਨੇ ਆਪਣੀ ਬੇਟੀ ਦੇ ਜਨਮ ਨੂੰ ਸਭ ਤੋਂ ਯਾਦਗਾਰ ਅਨੁਭਵ ਦੱਸਿਆ ਸੀ। ਹਸਪਤਾਲ ਦੇ ਡਾਕਟਰਾਂ ਅਤੇ ਸਟਾਫ਼ ਦਾ ਵੀ ਧੰਨਵਾਦ ਕੀਤਾ।

ਸ਼ੇਖਾ ਮਾਹਰਾ ਦਾ ਜਨਮ 1994 ਵਿੱਚ ਹੋਇਆ ਸੀ। 30 ਸਾਲਾ ਸ਼ੇਖਾ ਮਹਾਰਾ ਨੇ ਪਿਛਲੇ ਸਾਲ ਮਈ ‘ਚ ਆਪਣੇ ਤੋਂ ਚਾਰ ਸਾਲ ਛੋਟੇ ਸ਼ੇਖ ਮਾਨਾ ਨਾਲ ਵਿਆਹ ਕੀਤਾ ਸੀ। ਸ਼ੇਖ ਮਾਨਾ ਕਈ ਉੱਦਮਾਂ ਵਾਲਾ ਇੱਕ ਉਦਯੋਗਪਤੀ ਹੈ। ਇਨ੍ਹਾਂ ਵਿੱਚ ਅਲਬਰਦਾ ਟਰੇਡਿੰਗ, ਦੁਬਈ ਟੈਕ, ਜੀਸੀਆਈ ਰੀਅਲ ਅਸਟੇਟ ਡਿਵੈਲਪਮੈਂਟ ਕੰਪਨੀ ਅਤੇ ਐਮਐਮ ਗਰੁੱਪ ਆਫ਼ ਕੰਪਨੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਉਹ ਇੱਕ ਟ੍ਰੈਵਲਰ ਵੀ ਹਨ।

ਮਾਹਰਾ ਨਾਲ ਜੁੜੇ ਕੁਝ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਸ਼ੇਖਾ ਮਾਹਰਾ ਨੇ ਤਲਾਕ ਨਹੀਂ ਲਿਆ ਹੈ। ਉਸ ਦਾ ਖਾਤਾ ਹੈਕ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਕਈ ਯੂਜ਼ਰਸ ਨੇ ਵੀ ਇਸ ਪੋਸਟ ‘ਤੇ ਮਾਹਿਰਾ ਦਾ ਸਮਰਥਨ ਕੀਤਾ ਹੈ। ਇਕ ਯੂਜ਼ਰ ਨੇ ਲਿਖਿਆ- ਰਾਜਕੁਮਾਰੀ ਸ਼ੇਖਾ ਮਹਾਰਾ ਦੀ ਹਿੰਮਤ ਅਤੇ ਬਹਾਦਰੀ ਨੂੰ ਸਲਾਮ। ਇਹ ਜੀਵਨ ਦਾ ਇੱਕ ਪੜਾਅ ਹੈ। ਇਸ ਵਿੱਚ ਚੰਗਿਆਈ ਦੇ ਨਾਲ-ਨਾਲ ਕੁੜੱਤਣ ਵੀ ਹੋਵੇਗੀ। ਜ਼ਿੰਦਗੀ ਕਿਸੇ ਲਈ ਨਹੀਂ ਰੁਕਦੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਓਮਾਨ ਤੇਲ ਟੈਂਕਰ ਹਾਦਸਾ: 8 ਭਾਰਤੀਆਂ ਅਤੇ 1 ਸ਼੍ਰੀਲੰਕਾਈ ਨਾਗਰਿਕ ਨੂੰ ਬਚਾਇਆ ਗਿਆ, 7 ਅਜੇ ਵੀ ਲਾਪਤਾ, ਭਾਲ ਜਾਰੀ

ਕੇਜਰੀਵਾਲ ਦੀ ਜ਼ਮਾਨਤ ‘ਤੇ ਫੈਸਲਾ 29 ਜੁਲਾਈ ਨੂੰ, ਦਿੱਲੀ ਹਾਈਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ