ਨਵੀਂ ਦਿੱਲੀ, 10 ਅਗਸਤ 2025 – ਅਮਰੀਕਾ ਦੇ ਜਾਰਜੀਆ ਸੂਬੇ ਵਿੱਚ ਮਸ਼ਹੂਰ ਰੈਪਰ ਟੀ-ਹੂਡ (T-Hood), ਅਸਲੀ ਨਾਂ ਟੈਵਿਨ ਹੂਡ (Tevin Hood), ਦਾ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਖ਼ਬਰ ਸਾਹਮਣੇ ਆਈ ਹੈ। ਖ਼ਬਰਾਂ ਅਨੁਸਾਰ, ਗਵਿਨੇਟ ਕਾਊਂਟੀ ਪੁਲਸ ਨੇ ਸ਼ੁੱਕਰਵਾਰ ਨੂੰ ਐਟਲਾਂਟਾ ਦੇ ਸਨੇਲਵਿਲ ਇਲਾਕੇ ਵਿੱਚ ਇਕ ਝਗੜੇ ਤੋਂ ਬਾਅਦ ਹੋਈ ਗੋਲੀਬਾਰੀ ਦੀ ਸੂਚਨਾ ‘ਤੇ ਕਾਰਵਾਈ ਕੀਤੀ।
ਪੁਲਸ ਤੇ ਪਹਿਲੇ ਰਿਸਪਾਂਡਰ ਟੀ-ਹੂਡ ਦੇ ਘਰ ਪਹੁੰਚੇ, ਜਿੱਥੇ ਉਨ੍ਹਾਂ ਨੂੰ ਤੁਰੰਤ ਮੈਡੀਕਲ ਸਹਾਇਤਾ ਦਿੱਤੀ ਗਈ ਤੇ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
ਪੁਲਸ ਨੇ ਇਸ ਮਾਮਲੇ ਵਿਚ ਇਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ ਅਤੇ ਮਾਮਲੇ ਦੀ ਕਤਲ ਦੇ ਤੌਰ ‘ਤੇ ਜਾਂਚ ਰਹੀ ਹੈ। ਹਾਲਾਂਕਿ, ਗੋਲੀਬਾਰੀ ਦਾ ਕਾਰਨ ਅਜੇ ਸਾਫ਼ ਨਹੀਂ ਹੋਇਆ। ਟੀ-ਹੂਡ ਦੀ ਮਾਂ ਯੂਲਾਂਡਾ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਦੇ ਪੁੱਤਰ ਨੂੰ ਘਰ ‘ਚ ਗੋਲੀ ਮਾਰੀ ਗਈ। ਟੀ-ਹੂਡ ਦੀ ਉਮਰ 33 ਸਾਲ ਸੀ।


