ਪਾਕਿਸਤਾਨ ‘ਚ ਆਜ਼ਾਦੀ ਦਿਵਸ ਮੌਕੇ ਫਾਇਰਿੰਗ: 3 ਮੌਤਾਂ, 60 ਤੋਂ ਵੱਧ ਜ਼ਖਮੀ

ਨਵੀਂ ਦਿੱਲੀ, 14 ਅਗਸਤ 2025 – ਅੱਜ 14 ਅਗਸਤ ਨੂੰ ਪਾਕਿਸਤਾਨ ਆਪਣਾ 79ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ। ਇਸ ਖਾਸ ਮੌਕੇ ਕਰਾਚੀ ਦੇ ਕਈ ਇਲਾਕਿਆਂ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਜਸ਼ਨ ਦੇ ਮਾਹੌਲ ਦੌਰਾਨ ਹੋਈ ਗੋਲੀਬਾਰੀ ਵਿੱਚ 3 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ ਇੱਕ 8 ਸਾਲ ਦੀ ਬੱਚੀ ਅਤੇ ਇੱਕ ਬਜ਼ੁਰਗ ਨਾਗਰਿਕ ਵੀ ਸ਼ਾਮਲ ਹੈ। ਇਸ ਫਾਇਰਿੰਗ ‘ਚ 60 ਤੋਂ ਵੱਧ ਲੋਕ ਜ਼ਖਮੀ ਹੋ ਗਏ।

ਸਥਾਨਕ ਮੀਡੀਆ ਅਨੁਸਾਰ, ਜਦੋਂ ਅਜ਼ੀਜ਼ਾਬਾਦ ਵਿੱਚ ਇੱਕ ਛੋਟੀ ਕੁੜੀ ਗਲੀ ਵਿੱਚ ਘੁੰਮ ਰਹੀ ਸੀ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਉਸਦੀ ਮੌਤ ਹੋ ਗਈ। ਕੋਰਾਂਗੀ ਵਿੱਚ ਇੱਕ ਵਿਅਕਤੀ ਸਟੀਫਨ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਹ ਜਾਣਕਾਰੀ Geo News ਅਤੇ ARY News ਵਰਗੇ ਸਥਾਨਕ ਮੀਡੀਆ ਚੈਨਲਾਂ ਨੇ ਰੈਸਕਿਊ ਅਧਿਕਾਰੀਆਂ ਦੇ ਹਵਾਲੇ ਨਾਲ ਦਿੱਤੀ ਹੈ।

ਸਥਾਨਕ ਪੁਲਸ ਮੁਤਾਬਕ, ਕਰਾਚੀ ਦੇ ਕਈ ਇਲਾਕੇ ਜਿਵੇਂ ਕਿ ਲਿਆਕਤਾਬਾਦ, ਕੋਰਾਂਗੀ, ਲਿਆਰੀ, ਮਹਿਮੂਦਾਬਾਦ, ਅਖਤਰ ਕਾਲੋਨੀ, ਕੇਮਾਰੀ, ਜੈਕਸਨ, ਬਲਦੀਆ, ਓਰੰਗੀ ਟਾਊਨ ਅਤੇ ਪਾਪੋਸ਼ ਨਗਰ ਵਰਗੇ ਖੇਤਰ ਸ਼ਾਮਲ ਹਨ। ਇਸ ਦੇ ਨਾਲ ਹੀ ਸ਼ਰੀਫਾਬਾਦ, ਉੱਤਰੀ ਨਾਜ਼ਿਮਾਬਾਦ, ਸੁਰਜਾਨੀ ਟਾਊਨ, ਜ਼ਮਾਨ ਟਾਊਨ ਅਤੇ ਲਾਂਧੀ ਵਰਗੇ ਖੇਤਰ ਵਿੱਚ ਵੀ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਇਸ ਗੋਲੀਬਾਰੀ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਸਿਵਲ, ਜਿਨਾਹ ਅਤੇ ਅੱਬਾਸੀ ਸ਼ਹੀਦ ਹਸਪਤਾਲਾਂ ਦੇ ਨਾਲ-ਨਾਲ ਨਿੱਜੀ ਹਸਪਤਾਲਾਂ ਵਿੱਚ ਲਿਜਾਇਆ ਗਿਆ ਹੈ। ਪੁਲਸ ਨੇ ਮੁਸਤੈਦੀ ਦਿਖਾਈ ਹੈ ਅਤੇ ਵੱਖ-ਵੱਖ ਇਲਾਕਿਆਂ ਤੋਂ 20 ਤੋਂ ਵੱਧ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਤੋਂ ਆਧੁਨਿਕ ਹਥਿਆਰ ਅਤੇ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੀ ਕਾਰਵਾਈ ਜਾਰੀ ਹੈ ਅਤੇ ਇਸ ਹਵਾਈ ਗੋਲੀਬਾਰੀ ਵਿੱਚ ਸ਼ਾਮਲ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਨੇਡਾ ‘ਚ ਪੰਜਾਬੀ ਨੌਜਵਾਨ ਕਾਰ ‘ਚ ਜ਼ਿੰਦਾ ਸੜਿਆ

ਪੰਜਾਬ ‘ਚ ਪ੍ਰਧਾਨ ਮੰਤਰੀ ਸੜਕ ਯੋਜਨਾ ਦੇ ਕਈ ਪ੍ਰੋਜੈਕਟ ਰੱਦ, ਪੜ੍ਹੋ ਵੇਰਵਾ