ਨਵੀਂ ਦਿੱਲੀ, 25 ਅਪ੍ਰੈਲ, 2021: ਵਾਤਾਵਰਣ ਕਾਰਕੁਨ ਗ੍ਰੇਟਾ ਥਨਬਰਗ ਨੇ ਕੋਰੋਨਾ ਮਹਾਂਮਾਰੀ ਦੌਰਾਨ ਭਾਰਤ ਵਿੱਚ ਆਕਸੀਜਨ ਸੰਕਟ ‘ਤੇ ਟਵੀਟ ਕੀਤਾ ਹੈ। ਉਸ ਨੇ ਕਿਹਾ ਕਿ ਭਾਰਤ ‘ਚ ਦੁਬਾਰਾ ਕੋਰੋਨਾ ਵਧਣ ਨਾਲ ਦਿਲ ਕੰਬਾਊ ਕੇਸ ਸਾਹਮਣੇ ਹਨ ਅਤੇ ਉਸ ਨੇ ਕਿਹਾ ਕੇ ਗਲੋਬਲ ਕਮਿਊਨਿਟੀ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਤੁਰੰਤ ਸਹਾਇਤਾ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ।
ਇਸ ਤੋਂ ਪਹਿਲਾਂ ਭਾਰਤੀ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੇ ਸਮਰਥਨ ਵਿਚ ਉਸ ਦਾ ਟਵੀਟ ਦੇਸ਼ ‘ਚ ਤੂਫਾਨ ਲੈ ਆਇਆ ਸੀ। ਦਿੱਲੀ ਪੁਲਿਸ ਵੱਲੋਂ ਦਿਸ਼ਾ ਰਵੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਨੇ ਇਸ ਅੰਦੋਲਨ ਲਈ ਆਪਣਾ ਸਮਰਥਨ ਦੁਬਾਰਾ ਦਿੱਤਾ ਸੀ।