ਅਮਰੀਕਾ: ਵਰਜੀਨੀਆ ਕਾਮਨਵੈਲਥ ਯੂਨੀਵਰਸਿਟੀ ਨੇੜੇ ਹੋਈ ਗੋ+ਲੀਬਾਰੀ ‘ਚ ਦੋ ਦੀ ਮੌ+ਤ; ਪੰਜ ਜ਼ਖਮੀ

ਨਵੀਂ ਦਿੱਲੀ, 7 ਜੂਨ 2023 – ਅਮਰੀਕਾ ਦੇ ਵਰਜੀਨੀਆ ਸੂਬੇ ਦੇ ਰਿਚਮੰਡ ਵਿੱਚ ਕਾਮਨਵੈਲਥ ਯੂਨੀਵਰਸਿਟੀ ਨੇੜੇ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇੱਕ ਹਾਈ ਸਕੂਲ ਗ੍ਰੈਜੂਏਸ਼ਨ ਸਮਾਰੋਹ ਤੋਂ ਬਾਅਦ ਵਰਜੀਨੀਆ ਕਾਮਨਵੈਲਥ ਯੂਨੀਵਰਸਿਟੀ ਨੇੜੇ ਹੋਈ ਗੋਲੀਬਾਰੀ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ।

ਰਿਚਮੰਡ ਦੇ ਪੁਲਿਸ ਮੁਖੀ ਰਿਕ ਐਡਵਰਡਸ ਨੇ ਕਿਹਾ ਕਿ ਦੋ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ, ਰਿਚਮੰਡ, ਵਰਜੀਨੀਆ ਵਿੱਚ ਇੱਕ ਹਾਈ ਸਕੂਲ ਗ੍ਰੈਜੂਏਸ਼ਨ ਸਮਾਰੋਹ ਦੇ ਬਾਅਦ ਅਲਟਰੀਆ ਥੀਏਟਰ ਦੇ ਬਾਹਰ ਮੰਗਲਵਾਰ ਸ਼ਾਮ ਨੂੰ ਹੋਈ ਗੋਲੀਬਾਰੀ ਵਿੱਚ ਕਈ ਲੋਕ ਜ਼ਖਮੀ ਹੋ ਗਏ।

ਰਿਚਮੰਡ ਪੁਲਿਸ ਦੇ ਬੁਲਾਰੇ ਟਰੇਸੀ ਵਾਕਰ ਨੇ ਜ਼ਖਮੀਆਂ ਦੀ ਪੁਸ਼ਟੀ ਕੀਤੀ ਹੈ। ਰਿਚਮੰਡ ਪਬਲਿਕ ਸਕੂਲ ਦੇ ਅਧਿਕਾਰੀ ਮੈਥਿਊ ਸਟੈਨਲੇ ਨੇ ਦੱਸਿਆ ਕਿ ਹਿਊਗੁਏਨੋਟ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਸਮਾਰੋਹ ਤੋਂ ਬਾਅਦ ਮੋਨਰੋ ਪਾਰਕ ਵਿੱਚ ਗੋਲੀਬਾਰੀ ਹੋਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਰਕਾਰੀ ਅਤੇ ਨਿੱਜੀ ਵਿਦਿਅਕ ਸੰਸਥਾਵਾਂ ਸਕਾਲਰਸ਼ਿਪ ਨਾ ਆਉਣ ਕਾਰਨ ਕਿਸੇ ਵੀ ਵਿਦਿਆਰਥੀ ਨੂੰ ਪੇਪਰ ਵਿੱਚ ਬੈਠਣ ਤੋਂ ਨਾ ਰੋਕਣ: ਹਰਜੋਤ ਬੈਂਸ

ਸਿੱਧੂ ਮੂਸੇਵਾਲਾ ਦਾ ਪਿ+ਸਤੌਲ ਤੇ ਮੋਬਾਈਲ ਪਰਿਵਾਰ ਨੂੰ ਮਿਲਿਆ: ਪਰਿਵਾਰ ਨੇ 5 ਲੱਖ ਦਾ ਬਾਂਡ ਭਰਿਆ