ਮਾਸਕੋ, 23 ਜੁਲਾਈ 2023 – ਰੂਸ ਦੀ ਰਾਜਧਾਨੀ ਮਾਸਕੋ ਵਿੱਚ ਗਰਮ ਪਾਣੀ ਦੀ ਪਾਈਪ ਫਟਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਮੇਅਰ ਸਰਗੇਈ ਸੋਬਯਾਨਿਨ ਨੇ ਕਿਹਾ ਕਿ ਸ਼ਨੀਵਾਰ ਨੂੰ ਪੱਛਮੀ ਮਾਸਕੋ ਦੇ ਇੱਕ ਸ਼ਾਪਿੰਗ ਮਾਲ ਵਿੱਚ ਇੱਕ ਗਰਮ ਪਾਣੀ ਦੀ ਪਾਈਪ ਫਟ ਗਈ। ਇਸ ਕਾਰਨ ਚਾਰ ਲੋਕਾਂ ਦੀ ਜਾਨ ਚਲੀ ਗਈ।
ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਪ੍ਰਤੀ ਦੁੱਖ ਜ਼ਾਹਰ ਕੀਤਾ। ਰੂਸੀ ਮੀਡੀਆ ਮੁਤਾਬਕ ਗਰਮ ਪਾਣੀ ਦੀ ਪਾਈਪ ਫਟਣ ਕਾਰਨ ਮਾਲ ਦਾ ਇਕ ਹਿੱਸਾ ਉਬਲਦੇ ਪਾਣੀ ਨਾਲ ਭਰ ਗਿਆ। ਇਸ ਕਾਰਨ 70 ਲੋਕ ਜਖਮੀ ਹੋ ਗਏ। ਜਦਕਿ 20 ਲੋਕ ਪਾਣੀ ‘ਚ ਫਸੇ ਰਹੇ। ਗਰਮ ਪਾਣੀ ਕਾਰਨ 10 ਲੋਕ ਝੁਲਸ ਗਏ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।