ਵਾਸ਼ਿੰਗਟਨ, 15 ਮਈ 2021 – ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੁਆਰਾ ਮੰਤਰੀ ਮੰਡਲ ਲਈ ਚੁਣੇ ਗਏ ਭਾਰਤੀ ਮੂਲ ਦੀ ਨੀਰਾ ਟੰਡਨ ਨੂੰ ਵਾਈਟ ਹਾਊਸ ਦੀ ਸੀਨੀਅਰ ਸਲਾਹਕਾਰ ਨਾਮਜ਼ਦ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਉਸ ਨੂੰ ਬਾਈਡਨ ਦੁਆਰਾ ਪ੍ਰਬੰਧਨ ਅਤੇ ਬਜਟ ਦੇ ਦਫ਼ਤਰ ਦੀ ਪ੍ਰਧਾਨਗੀ ਲਈ ਚੁਣਿਆ ਗਿਆ ਸੀ ਪਰ ਵਿਰੋਧ ਪ੍ਰਦਰਸ਼ਨਾਂ ਦੌਰਾਨ ਮਾਰਚ ਵਿਚ ਆਪਣੀ ਨਾਮਜ਼ਦਗੀ ਵਾਪਸ ਲੈ ਲਈ ਸੀ।

