ਰੂਪਨਗਰ, 29 ਅਕਤੂਬਰ 2022 – ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਜਟਾਣਾ ਦੀ ਧੀ ਜੈਸਮੀਨ ਕੌਰ ਨੇ ਡੈਨਮਾਰਕ ‘ਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਜੈਸਮੀਨ ਕੌਰ ਡੈਨਮਾਰਕ ਪਾਰਲੀਮੈਂਟ ਦੀਆਂ ਵੱਕਾਰੀ ਚੋਣਾਂ ਲੜ ਰਹੀ ਹੈ। ਅਜਿਹਾ ਕਰਨ ਵਾਲੀ ਉਹ ਭਾਰਤ ਦੀ ਪਹਿਲੀ ਔਰਤ ਬਣ ਗਈ ਹੈ। ਜੈਸਮੀਨ ਕੌਰ ਦੀ ਉਮਰ ਸਿਰਫ 22 ਸਾਲ ਦੀ ਹੈ।
ਜ਼ਿਕਰਯੋਗ ਕਿ ਡੈਨਮਾਰਕ ਦੀਆਂ ਪਾਰਲੀਮੈਂਟ ਚੋਣਾਂ ਨਵੰਬਰ ਵਿਚ ਹੋ ਰਹੀਆਂ ਹਨ, ਜਿਨ੍ਹਾਂ ‘ਚ ਪੰਜਾਬ ਦੀ ਜੈਸਮੀਨ ਕੌਰ ਵੀ ਹਿੱਸਾ ਲੈ ਰਹੀ ਹੈ। ਜੈਸਮੀਨ ਕੌਰ ਨੂੰ ਡੈਨਮਾਰਕ ਦੀ ਪ੍ਰਮੁੱਖ ਪਾਰਟੀ ਫ੍ਰੀ ਗ੍ਰੀਨ ਡੈੱਨਮਾਰਕ ਨੇ ਚੋਣ ਮੈਦਾਨ ਵਿੱਚ ਉਤਾਰਿਆ ਹੈ।
ਦੱਸਣਯੋਗ ਹੈ ਕਿ ਡੈੱਨਮਾਰਕ ਪਾਰਲੀਮੈਂਟ ਦੀਆਂ ਚੋਣਾਂ ਲੜਨ ਲਈ ਘੱਟੋ-ਘੱਟ 20 ਹਜ਼ਾਰ ਵੋਟਰਾਂ ਦੇ ਸਮਰਥਨ ਦੀ ਲੋੜ ਹੁੰਦੀ ਹੈ। ਜੈਸਮੀਨ ਕੌਰ ਨੂੰ ਥੋੜ੍ਹੇ ਹੀ ਸਮੇਂ ਵਿਚ 50 ਹਜ਼ਾਰ ਤੋਂ ਵੀ ਵੱਧ ਵੋਟਰਾਂ ਦਾ ਸਮਰਥਨ ਹਾਸਲ ਹੋ ਗਿਆ ਹੈ। ਜੈਸਮੀਨ ਕੌਰ ਤੋਂ ਇਲਾਵਾ ਖੰਨਾ ਜ਼ਿਲ੍ਹੇ ਦਾ ਨੌਜਵਾਨ ਯਾਦਵਿੰਦਰ ਸਿੰਘ ਵੀ ਚੋਣ ਮੈਦਾਨ ’ਚ ਹੈ। ਡੈੱਨਮਾਰਕ ਪਾਰਲੀਮੈਂਟ ਦੇ 175 ਮੈਂਬਰਾਂ ਲਈ 5 ਲੱਖ ਤੋਂ ਵੱਧ ਵੋਟਰ 1 ਨਵੰਬਰ ਨੂੰ ਬੈਲੇਟ ਪੇਪਰ ਰਾਹੀਂ ਵੋਟ ਪਾਉਣਗੇ, ਜਿਨ੍ਹਾਂ ਦਾ ਨਤੀਜਾ ਉਸੇ ਸ਼ਾਮ ਐਲਾਨਿਆ ਜਾਵੇਗਾ।