ਕੈਨਡਾ ਵਿੱਚ ਹੋਈਆਂ ਚੋਣਾਂ ਦਾ ਨਤੀਜਾ ਸਾਹਮਣੇ ਆਇਆ ਜਿਸ ਵਿੱਚ ਜਸਟਿਨ ਟਰੂਡੋ ਨੇ ਮੁੜ ਘੱਟ ਗਿਣਤੀ ਸਰਕਾਰ ਬਣਾਉਣ ਦੀ ਤਿਆਰੀ ਖਿੱਚ ਲਈ ਹੈ। ਪਿਛਲੇ ਵਾਂਗ ਹੋਈਆਂ ਚੋਣਾਂ ਦਾ ਨਤੀਜਾ ਵੀ ਓਸੇ ਤਰ੍ਹਾਂ ਦਾ ਹੀ ਹੈ, ਇਸ ਵਾਰ ਦੀਆਂ ਸੰਸਦੀ ਚੋਣਾਂ ਵਿੱਚ ਲਿਬਰਲ ਪਾਰਟੀ ਨੂੰ 338 ਵਿਚੋਂ 156 ਸੀਟਾਂ ਮਿਲੀਆਂ ਹਨ। ਜਸਟਿਨ ਟਰੂਡੋ ਸਰਕਾਰ ਨੂੰ 2019 ਵਿੱਚ 157 ਸੀਟਾਂ ਮਿਲੀਆਂ ਸਨ ਅਤੇ 2021 ਵਿਚ 156 ਸੀਟਾਂ ਮਿਲੀਆਂ ਹਨ। ਇੱਕ ਸੀਟ ਦਾ ਨੁਕਸਾਨ ਜਸਟਿਨ ਟਰੂਡੋ ਦੀ ਪਾਰਟੀ ਲਿਬਰਲ ਨੂੰ ਜਰੂਰ ਹੋਇਆ ਪਰ ਫ਼ਿਰ ਵੀ ਉਹ ਘਟ ਗਿਣਤੀ ਸਰਕਾਰ ਬਣਾ ਸਕਦੇ ਹਨ।
ਹਾਊਸ ਆਫ਼ ਕਾਮਨਜ਼ ਵਿੱਚ ਬਹੁਮਤ ਲਈ ਕੈਨੇਡਾ ਦੀ ਸੰਸਦ ਨੂੰ 170 ਸੀਟਾਂ ਦੀ ਜਰੂਰ ਹੁੰਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਜਸਟਿਨ ਟਰੂਡੋ ਕਿਸ ਪਾਰਟੀ ਨਾਲ ਜੋੜ ਤੋੜ ਕਰਕੇ ਸਰਕਾਰ ਬਣਾਉਣਗੇ। ਜਸਟਿਨ ਟਰੂਡੋ ਨੂੰ ਤੀਸਰੀ ਵਾਰ ਜਿੱਤ ਨਸੀਬ ਹੋਈ ਹੈ। ਜਸਟਿਨ ਟਰੂਡੋ ਨੂੰ ਕੋਵਿਡ ਨਾਲ ਨਜਿੱਠਣ ਅਤੇ ਵੈਕਸੀਨੇਸ਼ਨ ਨਾਲ ਸਬੰਧਤ ਲਏ ਫੈਸਲਿਆਂ ਨੇ ਵੀ ਜਿੱਤ ਤੱਕ ਪਹੁੰਚਾਇਆ ਹੈ।
ਹੋਰ ਖ਼ਬਰਾਂ ਅਤੇ ਵੈਬਸਾਈਟ ਲਈ ਇਥੇ ਕਲਿੱਕ ਕਰੋ
ਫੇਸਬੁੱਕ ‘ਤੇ ਜੁੜਨ ਲਈ ਇੱਥੇ ਕਲਿੱਕ ਕਰੋ