- ਹਾਦਸੇ ‘ਚ 48 ਲੋਕਾਂ ਦੀ ਮੌ+ਤ, 30 ਜ਼ਖਮੀ
ਨਵੀਂ ਦਿੱਲੀ, 1 ਜੁਲਾਈ 2023 – ਕੀਨੀਆ ਦੇ ਲੋਂਡਿਆਨੀ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਇੱਕ ਸੜਕ ਹਾਦਸੇ ਵਿੱਚ ਘੱਟੋ-ਘੱਟ 48 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਸ਼ਿਪਿੰਗ ਕੰਟੇਨਰ ਨਾਲ ਭਰਿਆ ਟਰੱਕ ਸੜਕ ਤੋਂ ਉੱਤਰ ਗਿਆ। ਟਰੱਕ ਨੇ ਪਹਿਲਾਂ ਬੱਸ ਅੱਡੇ ‘ਤੇ ਖੜ੍ਹੀ ਮਿੰਨੀ ਬੱਸ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਪੈਦਲ ਚੱਲਣ ਵਾਲਿਆਂ ਨੂੰ ਕੁਚਲ ਦਿੱਤਾ। ਇਹ ਹਾਦਸਾ ਕੀਨੀਆ ਦੀ ਰਾਜਧਾਨੀ ਨੈਰੋਬੀ ਤੋਂ 200 ਕਿਲੋਮੀਟਰ ਦੂਰ ਵਾਪਰਿਆ।
ਸਥਾਨਕ ਪੁਲਿਸ ਕਮਾਂਡਰ ਜੈਫਰੀ ਮੇਏਕ ਨੇ ਦੱਸਿਆ ਕਿ ਇਹ ਹਾਦਸਾ ਕੇਰੀਚੋ ਅਤੇ ਨਾਕੁਰੂ ਕਸਬੇ ਦੇ ਵਿਚਕਾਰ ਹਾਈਵੇਅ ‘ਤੇ ਵਾਪਰਿਆ। 30 ਲੋਕ ਗੰਭੀਰ ਰੂਪ ‘ਚ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਜ਼ਖਮੀਆਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।
ਮੌਕੇ ਤੇ ਮੌਜੂਦ ਹੋਰ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਤੇਜ਼ ਰਫ਼ਤਾਰ ਟਰੱਕ ਨੂੰ ਹਾਈਵੇਅ ਤੋਂ ਹੇਠਾਂ ਅਚਾਨਕ ਹੀ ਉੱਤਰਦੇ ਹੋਏ ਦੇਖਿਆ। ਟਰੱਕ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਪੈਦਲ ਚੱਲਣ ਵਾਲਿਆਂ ‘ਤੇ ਚੜ੍ਹ ਗਿਆ।

ਕੇਰੀਚੋ ਦੇ ਗਵਰਨਰ ਐਰਿਕ ਮੁਤਾਈ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਸਨੇ ਫੇਸਬੁੱਕ ‘ਤੇ ਲਿਖਿਆ, ਕੇਰੀਚੋ ਦੇ ਲੋਕਾਂ ਲਈ ਇਹ ਕਾਲਾ ਪਲ ਹੈ। ਮੈਂ ਉਨ੍ਹਾਂ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਹੁਣੇ-ਹੁਣੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ।
